60 ਕਰੋੜ ਦੀ ਧੋਖਾਦੇਹੀ ਦਾ ਮਾਮਲਾ; ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਕੰਪਨੀ ਦੇ 4 ਕਰਮਚਾਰੀਆਂ ਨੂੰ ਜਾਰੀ ਹੋਇਆ ਸੰਮਨ
Friday, Nov 07, 2025 - 10:53 AM (IST)
ਮੁੰਬਈ (ਇੰਟ.)- ਇਕ ਕਾਰੋਬਾਰੀ ਨਾਲ 60 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ ’ਚ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਿਊ.) ਨੇ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੀ ਕੰਪਨੀ ਬੈਸਟ ਡੀਲ ਪ੍ਰਾਈਵੇਟ ਲਿਮਟਿਡ ਨਾਲ ਜੁੜੇ 4 ਕਰਮਚਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਇਨ੍ਹਾਂ 4 ’ਚੋਂ 1 ਕਰਮਚਾਰੀ ਨੇ ਈ. ਓ. ਡਬਲਿਊ. ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਵੀ ਕਰਵਾ ਦਿੱਤਾ ਹੈ। ਈ. ਓ. ਡਬਲਿਊ. ਨੇ 3 ਹੋਰ ਕਰਮਚਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ। ਮੁੰਬਈ ਪੁਲਸ ਦੀ ਈ. ਓ. ਡਬਲਿਊ. ਹੁਣ ਇਸ ਮਾਮਲੇ ਦੀ ਮਨੀ ਟ੍ਰੇਲ ਨੂੰ ਜੋੜਨ ’ਚ ਲੱਗੀ ਹੈ। ਜਾਂਚ ਟੀਮ ਇਹ ਪਤਾ ਲਾਉਣ ’ਚ ਜੁਟੀ ਹੈ ਕਿ ਰਾਜ ਕੁੰਦਰਾ ਦੀ ਕੰਪਨੀ ’ਚ ਖਰਚ ਅਤੇ ਨਿਵੇਸ਼ ਦੇ ਦਾਅਵੇ ਕਿੰਨੇ ਸਹੀ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ ! ਹਸਪਤਾਲ ਦੇ ਬੈੱਡ ਤੋਂ ਤਸਵੀਰ ਆਈ ਸਾਹਮਣੇ
ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਕੇ ਜਾਂਚ ਏਜੰਸੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਰਾਜ ਕੁੰਦਰਾ ਦੇ ਦਫਤਰ ਦੀ ਫਰਨਿਸ਼ਿੰਗ ’ਤੇ 20 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਿਵੇਂ ਕਿ ਰਾਜ ਕੁੰਦਰਾ ਨੇ ਦਾਅਵਾ ਕੀਤਾ ਹੈ। ਈ. ਓ. ਡਬਲਿਊ. ਦੀ ਪੁੱਛਗਿੱਛ ’ਚ ਫੋਕਸ ਇਸ ਗੱਲ ’ਤੇ ਵੀ ਹੈ ਕਿ ਕਰਮਚਾਰੀਆਂ ਨੂੰ ਤਨਖਾਹ ਕਿਸ ਤਰ੍ਹਾਂ ਦਿੱਤੀ ਜਾਂਦੀ ਸੀ। ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਦੀ ਰਕਮ ਕਮਾਈ ਤੋਂ ਆਉਂਦੀ ਸੀ ਜਾਂ ਕਿਸੇ ਹੋਰ ਸਰੋਤ ਤੋਂ? ਕੀ ਕੰਪਨੀ ਕੋਲ ਅਸਲ ’ਚ ਓਨੇ ਆਰਡਰ ਸਨ, ਜਿੰਨੇ ਆਰਡਰ ਦੱਸ ਕੇ 60 ਕਰੋੜ ਰਪਏ ਦਾ ਨਿਵੇਸ਼ ਲਿਆ ਗਿਆ ਸੀ?
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ, ਮਸ਼ਹੂਰ ਅਦਾਕਾਰਾ ਤੇ ਗਾਇਕਾ ਨੂੰ ਆਇਆ Heart Attack
