ਸੁੱਖ ਬਰਾੜ ਦਾ ਰੌਕਿੰਗ ਬੀਟ ਟ੍ਰੈਕ “ਡਿਵਾਈਨਰ” ਹੋਇਆ ਰਿਲੀਜ਼, ਦਰਸ਼ਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

Friday, Nov 11, 2022 - 04:50 PM (IST)

ਸੁੱਖ ਬਰਾੜ ਦਾ ਰੌਕਿੰਗ ਬੀਟ ਟ੍ਰੈਕ “ਡਿਵਾਈਨਰ” ਹੋਇਆ ਰਿਲੀਜ਼, ਦਰਸ਼ਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

ਬਾਲੀਵੁੱਡ ਡੈਸਕ- ਸੁੱਖ ਬਰਾੜ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਾਣੀ-ਪਛਾਣੀ ਸ਼ਖਸੀਅਤ ਹੈ, ਜਿਸ ਨੇ ਰਣਜੀਤ ਬਾਵਾ ਦੇ ਹਿੱਟ ਗੀਤਾਂ, ਜਿਵੇਂ ‘ਕਿੰਨੇ ਆਏ ਕਿੰਨੇ ਗਏ 1’, ‘ਕਿੰਨੇ ਆਏ ਕਿੰਨੇ ਗਏ 2’, ਬੈਨਡ ਅਤੇ ਪੰਜਾਬ ਬੋਲਦਾ ਨੂੰ ਦਿਲਕਸ਼ ਸੰਗੀਤ ਦਿੱਤਾ ਹੈ। ਇਹ ਸਾਰੇ ਗੀਤ ਹਿੱਟ ਸਾਬਿਤ ਹੋਏ ਤੇ ਸੱਚੇ ਸੰਗੀਤ ਤੋਂ ਲੈ ਕੇ ਬੋਲਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਸੰਗੀਤ ਤੋਂ ਇਲਾਵਾ, ਸੁੱਖ ਨੂੰ ਆਪਣੇ ਸੁਰੀਲੇ ਗੀਤਾਂ ਜਿਵੇਂ ਕਿ ਸਾਂਵਲੇ ਰੰਗੀਏ, ਸਵੈਪ ਅਤੇ ਬੇਬੇ ਬਾਪੂ ਨਾਲ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

PunjabKesari

ਦਰਸ਼ਕ ਹਮੇਸ਼ਾ ਸੁੱਖ ਬਰਾੜ ਤੋਂ ਕੁਝ ਨਵੇਂ ਦੀ ਉਮੀਦ ਰੱਖਦੇ ਹਨ ਭਾਵੇਂ ਉਹ ਸੰਗੀਤ ਹੋਵੇ ਜਾਂ ਉਸ ਦੀ ਆਪਣੀ ਗਾਇਕੀ। ਇਕ ਵਾਰ ਫਿਰ ਸੁੱਖ ਬਰਾੜ ਨੇ ਸ਼ਾਨਦਾਰ ਲੁੱਕ ਦੇ ਨਾਲ ਇਕ ਹੋਰ ਬੀਟ ਟ੍ਰੈਕ “ਡਿਵਾਈਨਰ” ਰਿਲੀਜ਼ ਕੀਤਾ ਹੈ। ਇਹ ਗੀਤ ਦਰਸ਼ਕਾਂ ਨੂੰ ਪੂਰੇ ਜੋਸ਼ ਨਾਲ ਡਾਂਸ ਫਲੋਰ ’ਤੇ ਖਿੱਚ ਕੇ ਲੈ ਜਾਵੇਗਾ ਕਿਉਂਕਿ ਆਵਾਜ਼ ਹੀ ਨਹੀਂ, ਸੰਗੀਤ ਵੀ ਸੁੱਖ ਬਰਾੜ ਨੇ ਹੀ ਦਿੱਤਾ ਹੈ।

ਇਹ ਵੀ ਪੜ੍ਹੋ- ਗੈਰੀ ਸੰਧੂ ਦੀ ਭਵਿੱਖਬਾਣੀ ਹੋਈ ਸੱਚ; ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਨਜ਼ਰਅੰਦਾਜ਼ ਕਰਨੇ 'ਤੇ ਭੜਕੇ ਗਾਇਕ ਨੇ ਕੱਢੀ ਭੜਾਸ

ਗੀਤ ’ਚ ਮੇਘਾ ਸ਼ਰਮਾ ਨੂੰ ਮੁੱਖ ਭੂਮਿਕਾ ’ਚ ਦੇਖਿਆ ਜਾ ਸਕਦਾ ਹੈ ਜੋ ਆਪਣੇ ਪਹਿਰਾਵੇ ’ਚ ਗਲੈਮਰਸ ਨਜ਼ਰ ਆ ਰਹੀ ਹੈ ਅਤੇ ਸੁੱਖ ਬਰਾੜ ਨਾਲ ਚੰਗੀ ਕੈਮਿਸਟਰੀ ਵੀ ਪੇਸ਼ ਕਰ ਰਹੀ ਹੈ। ਗੀਤ ਦੇ ਬੋਲ ਦੀਪ ਫਤਿਹਗੜ੍ਹੀਆ ਵੱਲੋਂ ਲਿਖੇ ਗਏ ਹਨ। ਇਸ ਦੇ ਨਾਲ ਹੀ ਗੀਤ ਨੂੰ ਬਹੁਤ ਹੀ ਪ੍ਰਤਿਭਾਸ਼ਾਲੀ ਨਿਰਦੇਸ਼ਕ ਕੁੰਦਨ ਧੀਮਾਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਜੋ ਵਧੀਆ ਨਤੀਜੇ ਦੇਣ ਲਈ ਆਪਣੀ ਨਿਰਦੇਸ਼ਨ ਭਾਵਨਾ ਨਾਲ ਇੰਡਸਟਰੀ ’ਚ ਰਚਨਾਤਮਕਤਾ ਲਿਆ ਰਿਹਾ ਹੈ। 

ਦਿਲਚਸਪ ਗੱਲ ਇਹ ਹੈ ਕਿ ਉਹ ਇਸ ਪ੍ਰੋਜੈਕਟ ਲਈ ਬਤੌਰ ਡੀ.ਓ.ਪੀ. ਵੀ ਕੰਮ ਕਰ ਰਿਹਾ ਹੈ। ਗੀਤ ਮਨ ਮੇਹਰ ਵੱਲੋਂ ਤਿਆਰ ਕੀਤਾ ਗਿਆ ਹੈ, ਨੀਰੂ ਵਿਰਕ ਵੱਲੋਂ ਸਹਿ ਨਿਰਮਾਣ ਅਤੇ ਡਿਸਕਵਰ ਮਿਊਜ਼ਿਕ ਦੁਆਰਾ ਰਿਲੀਜ਼ ਕੀਤਾ ਗਿਆ ਹੈ।


author

Shivani Bassan

Content Editor

Related News