ਸੁਹਾਨਾ ਖ਼ਾਨ ਦੀ ਬਰਥਡੇ ਲੁੱਕ ’ਤੇ ਲੋਕਾਂ ਦਾ ਆਇਆ ਦਿਲ, ਦੇਖੋ ਖ਼ੂਬਸੂਰਤ ਤਸਵੀਰਾਂ

Tuesday, May 24, 2022 - 05:29 PM (IST)

ਸੁਹਾਨਾ ਖ਼ਾਨ ਦੀ ਬਰਥਡੇ ਲੁੱਕ ’ਤੇ ਲੋਕਾਂ ਦਾ ਆਇਆ ਦਿਲ, ਦੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਨੇ ਬੀਤੇ ਦਿਨੀਂ ਆਪਣਾ 22ਵਾਂ ਜਨਮਦਿਨ ਮਨਾਇਆ ਹੈ। ਉਥੇ ਹੁਣ ਸੁਹਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਨਮਦਿਨ ਦੇ ਜਸ਼ਨ ਦੀਆਂ ਖ਼ਾਸ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਵਿਜ਼ੂਅਲ ਟ੍ਰੀਟ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ’ਤੇ ਸਿੱਧੂ ਮੂਸੇ ਵਾਲਾ ਦਾ ਬਿਆਨ, ਕਿਹਾ- ‘ਆਪੇ ਮਰ ਜਾਂਦੇ ਜਿਹੜੇ...’

ਤਸਵੀਰਾਂ ’ਚ ਸੁਹਾਨਾ ਖ਼ਾਨ ਨੂੰ ਪੀਲੇ ਰੰਗ ਦੀ ਵਨ ਪੀਸ ਸ਼ੋਲਡਰ ਡਰੈੱਸ ਪਹਿਨੇ ਗਲੈਮਰੈੱਸ ਅੰਦਾਜ਼ ’ਚ ਪ੍ਰਸ਼ੰਸਕਾਂ ਦੇ ਦਿਲ ਜਿੱਤਦੇ ਦੇਖਿਆ ਜਾ ਰਿਹਾ ਹੈ।

PunjabKesari

ਸੁਹਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜਨਮਦਿਨ ਪਾਰਟੀ ਦੀਆਂ 7 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਦੇਖ ਕੇ ਸਾਫ ਹੁੰਦਾ ਹੈ ਕਿ ਉਸ ਨੇ ਆਪਣੇ ਖ਼ਾਸ ਦਿਨ ਨੂੰ ਫੁੱਲਾਂ ਦੇ ਗੁਲਦਸਤੇ, ਗੁਬਾਰਿਆਂ, ਆਪਣੇ ਦੋਸਤਾਂ ਖ਼ੁਸ਼ੀ ਕਪੂਰ, ਅਗਸਤਿਆ ਨੰਦਾ ਤੇ ਹੋਰਨਾਂ ਨਾਲ ਮਨਾਇਆ ਹੈ।

PunjabKesari

ਪਹਿਲੀ ਤਸਵੀਰ ’ਚ ਸੁਹਾਨਾ ਪੀਲੇ ਰੰਗ ਦੀ ਵਨ ਪੀਸ ਸ਼ੋਲਡਰ ਡਰੈੱਸ ’ਚ ਆਪਣੇ ਕਮਰੇ ’ਚ ਜਨਮਦਿਨ ਦੀ ਡੈਕੋਰੇਸ਼ਨ ਸਾਹਮਣੇ ਪੋਜ਼ ਦੇ ਰਹੀ ਹੈ। ਇਸ ਤੋਂ ਬਾਅਦ ਦਿਲ ਤੇ ਤਾਰੇ ਦੇ ਆਕਾਰ ਵਾਲੇ ਗੁਬਾਰਿਆਂ ਤੇ ਫੁੱਲਾਂ ਦੀ ਇਕ ਝਲਕ ਦਿਖਾਈ ਦਿੰਦੀ ਹੈ।

PunjabKesari

ਉਸ ਨੇ ਆਪਣੇ ਦੋਸਤਾਂ ਖ਼ੁਸ਼ੀ, ਅਗਸਤਿਆ ਤੇ ਯੁਵਰਾਜ ਮੇਂਡਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਆਰਚੀਜ਼ ਦਾ ਵੀ ਹਿੱਸਾ ਹੈ। ਤਸਵੀਰਾਂ ਨੂੰ ਸਾਂਝਾ ਕਰਦਿਆਂ ਸੁਹਾਨਾ ਨੇ ਕੈਪਸ਼ਨ ’ਚ ਲਿਖਿਆ, ‘‘22/22।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News