ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ''ਚ ਆਇਆ ਤੂਫ਼ਾਨ, ਪਤੀ ਕੁਨਾਲ ਪਾਸੀ ਦੀ ਗੰਦੀ ਹਰਕਤ ਦਾ ਕੀਤਾ ਖ਼ੁਲਾਸਾ (ਵੀਡੀਓ)

Wednesday, Apr 26, 2023 - 11:56 AM (IST)

ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ''ਚ ਆਇਆ ਤੂਫ਼ਾਨ, ਪਤੀ ਕੁਨਾਲ ਪਾਸੀ ਦੀ ਗੰਦੀ ਹਰਕਤ ਦਾ ਕੀਤਾ ਖ਼ੁਲਾਸਾ (ਵੀਡੀਓ)

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ 'ਚ ਇੰਨੀਂ ਦਿਨੀਂ ਕਾਫ਼ੀ ਕੁਝ ਚੱਲ ਰਿਹਾ ਹੈ। ਗਾਇਕਾ ਨੇ ਆਪਣੇ ਪਤੀ ਖ਼ਿਲਾਫ਼ ਕਈ ਗੰਭੀਰ ਖ਼ੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਲੋਕਾਂ ਦੇ ਹੋਸ਼ ਉੱਡ ਜਾਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਸ਼ਕਿਲ ਦੌਰ 'ਚ ਜੋਤੀ ਨੂਰਾਂ ਨੂੰ ਆਪਣੇ ਮਾਪਿਆਂ ਦਾ ਸਹਾਰਾ ਵੀ ਨਹੀਂ ਮਿਲ ਪਾ ਰਿਹਾ।

PunjabKesari

ਹਾਲ ਹੀ 'ਚ ਜੋਤੀ ਨੂਰਾ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਪਤੀ ਕੁਨਾਲ ਪਾਸੀ ਦੀਆਂ ਗੰਦੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਤੋਂ ਇਲਾਵਾ ਕਈ ਪੋਸਟਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਪਤੀ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਜੋਤੀ ਨੂਰਾਂ ਦੀਆਂ ਪੋਸਟਾਂ ਵੇਖਣ ਤੋਂ ਬਾਅਦ ਇਹ ਤਾਂ ਸਾਫ਼ ਹੈ ਕਿ ਕੁਨਾਲ ਪਾਸੀ ਸਿਰਫ਼ ਪੈਸਿਆਂ ਕਰਕੇ ਉਨ੍ਹਾਂ ਨਾਲ ਰਹਿ ਰਿਹਾ ਹੈ।

PunjabKesari

ਦੱਸ ਦਈਏ ਕਿ ਹਰ ਧੀ ਨੂੰ ਪਤੀ ਤੋਂ ਬਾਅਦ ਮਾਪਿਆਂ ਦਾ ਸਾਹਰਾ ਮਿਲਦਾ ਹੈ ਪਰ ਇਸ ਮਾਮਲੇ 'ਚ ਜੋਤੀ ਨੂਰਾਂ ਵਾਂਝੀ ਰਹਿ ਗਈ। ਨਾ ਤਾਂ ਉਸ ਨੂੰ ਮਾਪਿਆਂ ਦਾ ਸਾਥ ਮਿਲ ਰਿਹਾ ਹੈ ਤੇ ਨਾ ਹੀ ਭੈਣ ਸੁਲਤਾਨਾ ਨੂਰਾ ਦਾ। ਉਹ ਇਸ ਮੁਸ਼ਕਿਲ ਦੌਰ 'ਚ ਇਕੱਠੀ ਗੁਜਰ ਰਹੀ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਜੋਤੀ ਨੂਰਾਂ ਦੀ ਭੈਣ ਸੁਲਤਾਨਾ ਨੂਰਾਂ ਕੁਨਾਲ ਪਾਸੀ ਨੂੰ ਆਪਣੇ ਘਰ ਰਿਹਾਇਸ਼ ਦੇ ਰਹੀ ਹੈ।

PunjabKesari

ਜੋਤੀ ਨੂਰਾਂ ਨੇ ਸਹੁਰਿਆਂ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਮਿਲ ਕੇ ਲੋਕਾਂ ਨੂੰ ਪਾਗਲ ਬਣਾ ਰਹੇ ਹਨ ਅਤੇ ਉਨ੍ਹਾਂ ਤੋਂ ਪੈਸੇ ਖਾ ਰਹੇ ਹਨ। ਇਹ ਸਭ ਦੋਸ਼ ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਾਂ ਸ਼ੇਅਰ ਕਰਕੇ ਲਾਏ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News