ਕਰਨ ਜੌਹਰ ਨੇ ਰੱਖੀ ‘ਜੁੱਗ ਜੁੱਗ ਜੀਓ’ ਦੀ ਸਕਸੈੱਸ ਪਾਰਟੀ, ਵਰੁਣ-ਕਿਆਰਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

Sunday, Aug 07, 2022 - 01:50 PM (IST)

ਕਰਨ ਜੌਹਰ ਨੇ ਰੱਖੀ ‘ਜੁੱਗ ਜੁੱਗ ਜੀਓ’ ਦੀ ਸਕਸੈੱਸ ਪਾਰਟੀ, ਵਰੁਣ-ਕਿਆਰਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਮੁੰਬਈ- ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਜੁੱਗ ਜੁੱਗ ਜੀਓ’ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਵਰੁਣ-ਕਿਆਰਾ ਤੋਂ ਇਲਾਵਾ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਏ ਸਨ। ਇਹ ਫ਼ਿਲਮ ਬਾਕਸ ਆਫ਼ਿਸ ’ਤੇ ਹਿੱਟ ਰਹੀ। ਫ਼ਿਲਮ ਦੇ ਹਿੱਟ ਹੋਣ ’ਤੇ ਨਿਰਮਾਤਾ ਕਰਨ ਜੌਹਰ ਨੇ ਆਪਣੇ ਘਰ ਫ਼ਿਲਮ ਦੀ ਸਕਸੈੱਸ ਪਾਰਟੀ ਰੱਖੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਆਲੀਆ ਨੇ ਆਪਣੀ ਡਿਲੀਵਰੀ ਡੇਟ ਕੀਤੀ ਪ੍ਰਸ਼ੰਸਕਾਂ ਨਾਲ ਕੀਤੀ ਸਾਂਝੀ, ਜਲਦ ਹੀ ਆਉਣ ਵਾਲਾ ਛੋਟਾ ਮਹਿਮਾਨ

ਇਸ ਪਾਰਟੀ ’ਚ ਕਿਆਰਾ ਅਡਵਾਨੀ, ਵਰੁਣ ਧਵਨ, ਨੀਤੂ ਕਪੂਰ ਅਤੇ ਅਨਿਲ ਕਪੂਰ ਸਮੇਤ ਫ਼ਿਲਮ ਦੇ ਹੋਰ ਸਿਤਾਰੇ ਵੀ ਸ਼ਾਮਲ ਹੋਏ। ਪਾਰਟੀ ’ਚ ਸਾਰਿਆਂ ਨੇ ਮਿਲ ਕੇ ਖ਼ੂਬ ਮਸਤੀ ਕੀਤੀ। ‘ਜੁੱਗ ਜੁੱਗ ਜੀਓ’ ਦੀ ਪੂਰੀ ਟੀਮ ਸੱਪ ਦੇ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਹਰ ਕੋਈ ਬਹੁਤ ਖ਼ੁਸ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਏਅਰਪੋਰਟ ’ਤੇ ਸਪਾਟ ਹੋਈ ਕੈਟਰੀਨਾ ਕੈਫ਼, ਡੈਨਿਮ ਲੁੱਕ ’ਚ ਲੱਗ ਰਹੀ ਪਰਫ਼ੈਕਟ

ਤੁਹਾਨੂੰ ਦੱਸ ਦੇਈਏ ਕਿ ‘ਜੁੱਗ ਜੁੱਗ ਜੀਓ’ ’ਚ ਅਦਾਕਾਰ ਮਨੀਸ਼ ਪਾਲ ਅਤੇ ਪ੍ਰਜਾਕਤਾ ਕੋਲੀ ਅਹਿਮ ਭੂਮਿਕਾਵਾਂ ’ਚ ਸਨ। ਇਸ ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਹੈ ਅਤੇ ਕਰਨ ਜੌਹਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ ’ਚ ਰਿਸ਼ਤਿਆਂ ਦੇ ਉਤਰਾਅ-ਚੜ੍ਹਾਅ ਨੂੰ ਬਿਆਨ ਕੀਤਾ ਗਿਆ ਹੈ।

PunjabKesari
 


author

Shivani Bassan

Content Editor

Related News