ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੁਭਾਸ਼ ਚੰਦਰਾ ਨੇ ਮੰਗੀ ਮਾਫ਼ੀ, ਜਾਣੋ ਕੀ ਹੈ ਵਜ੍ਹਾ

Saturday, Mar 29, 2025 - 02:51 PM (IST)

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੁਭਾਸ਼ ਚੰਦਰਾ ਨੇ ਮੰਗੀ ਮਾਫ਼ੀ, ਜਾਣੋ ਕੀ ਹੈ ਵਜ੍ਹਾ

ਐਂਟਰਟੇਨਮੈਂਟ ਡੈਸਕ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਚ ਕਿਸੇ ਸਾਜ਼ਿਸ਼ ਤੋਂ ਇਨਕਾਰ ਕਰਨ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਰਾਜਸਭਾ ਸੰਸਦ ਮੈਂਬਰ ਸੁਭਾਸ਼ ਚੰਦਰਾ ਨੇ ਕਿਹਾ ਕਿ ਜ਼ੀ ਨਿਊਜ਼ ਦੇ ਮੈਂਟਰ ਦੇ ਤੌਰ 'ਤੇ ਉਹ ਰੀਆ ਚੱਕਰਵਰਤੀ ਤੋਂ ਮਾਫ਼ੀ ਮੰਗਦੇ ਹਨ। 

ਇਹ ਵੀ ਪੜ੍ਹੋ- ਸਲਮਾਨ-ਰਸ਼ਮੀਕਾ ਦੇ ਰੋਮਾਂਟਿਕ ਸਾਂਗ ਦਾ ਟੀਜ਼ਰ ਆਊਟ, ਦਿਖੇਗੀ ਸ਼ਾਨਦਾਰ ਕੈਮਿਸਟਰੀ
ਸੁਭਾਸ਼ ਚੰਦਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਹੈ। ਮੇਰਾ ਇਹ ਮੰਨਣਾ ਹੈ ਕਿ ਸਬੂਤਾਂ ਦੇ ਅਭਾਵ ਕਾਰਨ ਅਜਿਹਾ ਹੋਇਆ ਹੈ, ਜਿਸ ਦਾ ਮਤਲਬ ਇਹ ਹੈ ਕਿ ਕੋਈ ਮਾਮਲਾ ਨਹੀਂ ਬਣਦਾ ਹੈ। 
ਪਿੱਛੇ ਮੁੜ ਕੇ ਦੇਖਣ 'ਤੇ ਮੈਨੂੰ ਅਜਿਹਾ ਲੱਗਦਾ ਹੈ ਕਿ ਮੀਡੀਆ ਨੇ ਰੀਆ ਨੂੰ ਦੋਸ਼ੀ ਬਣਾਇਆ ਜਿਸ ਦੀ ਅਗਵਾਈ ਜ਼ੀ ਨਿਊਜ਼ ਦੇ ਐਡੀਟਰ ਅਤੇ ਰਿਪੋਟਰਸ ਕਰ ਰਹੇ ਸਨ ਅਤੇ ਬਾਕੀ ਮੀਡੀਆ ਨੇ ਵੀ ਜ਼ੀ ਨਿਊਜ਼ ਨੂੰ ਫਾਲੋ ਕੀਤਾ। ਜ਼ੀ ਨਿਊਜ਼ ਦੇ ਮੈਂਟਰ ਦੇ ਰੂਪ 'ਚ ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਬਹਾਦੁਰੀ ਦਿਖਾਉਂਦੇ ਹੋਏ ਮਾਫ਼ੀ ਮੰਗਣ। ਮੈਂ ਰੀਆ ਤੋਂ ਮਾਫ਼ੀ ਮੰਗਦਾ ਹਾਂ ਭਾਵੇਂ ਹੀ ਇਸ 'ਚ ਮੇਰੀ ਕੋਈ ਭੂਮਿਕਾ ਨਾ ਹੋਵੇ।

ਇਹ ਵੀ ਪੜ੍ਹੋ- ਭਾਈਜਾਨ ਦੀ ਰਾਮ ਮੰਦਰ ਵਾਲੀ ਘੜੀ ਨੇ ਛੇੜਿਆ ਵਿਵਾਦ, ਮੌਲਾਨਾ ਨੇ ਆਖ'ਤੀ ਵੱਡੀ ਗੱਲ
ਜ਼ਿਕਰਯੋਗ ਹੈ ਕਿ 14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਦੇ ਬਾਂਦਰਾ ਸਥਿਤ ਘਰ 'ਚ ਮ੍ਰਿਤਕ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤ ਰੀਆ ਚੱਕਰਵਰਤੀ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇਕ ਤਬਕੇ ਨੇ ਨਫ਼ਰਤੀ ਬਿਆਨਬਾਜ਼ੀ ਕੀਤੀ ਸੀ। ਮੀਡੀਆ 'ਚ ਵੀ ਇਸ ਖ਼ਬਰ ਨੂੰ ਸਨਸਨੀਖੇਜ ਮਾਮਲੇ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਤੋਂ ਬਾਅਦ ਫਿਰ ਤੋਂ ਮੀਡੀਆ ਟ੍ਰਾਇਲ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ- ਟ੍ਰੋਲਰਾਂ 'ਤੇ ਭੜਕੀ 53 ਸਾਲਾ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਹਮੇਸ਼ਾ ਮੋਟੀ ਸੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Aarti dhillon

Content Editor

Related News