''ਸਤ੍ਰੀ 2'' ''ਚ ਬਦਲੇ ਗਏ ਨੇਹਾ ਕੱਕੜ ''ਤੇ ਲਿਖੇ ਚੁਟਕਲੇ, ਸੈਂਸਰ ਬੋਰਡ ਨੇ ਦਿੱਤੀ ਸੀ ਮੇਕਰਸ ਨੂੰ ਇਹ ਸਲਾਹ

Friday, Aug 23, 2024 - 05:38 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ, ਰਾਜਕੁਮਾਰ ਰਾਓ ਦੀ ਨਵੀਂ ਹੌਰਰ ਕਾਮੇਡੀ ਡਰਾਮਾ 'ਸਤ੍ਰੀ 2' ਬਾਕਸ ਆਫਿਸ 'ਤੇ ਧੂੰਮਾਂ ਪਾ ਰਹੀ ਹੈ। ਫ਼ਿਲਮ ਨੇ ਬਾਕਸ ਆਫਿਸ 'ਤੇ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲ ਹੀ 'ਚ ਫ਼ਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਨੇ CBFC ਦੇ ਇੱਕ ਖਾਸ ਸੀਨ 'ਚ ਬਦਲਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਸੀ. ਬੀ. ਐੱਫ. ਸੀ. ਮੈਂਬਰਾਂ ਨੇ ਦੱਸਿਆ ਕਿ ਫ਼ਿਲਮ 'ਚ ਕੁਝ ਮਜ਼ਾਕੀਆ ਸੀਨ ਸਨ, ਜੋ ਇਤਰਾਜ਼ਯੋਗ ਹੋ ਸਕਦੇ ਸਨ। ਅਮਰ ਕੌਸ਼ਿਕ ਨੇ ਹੁਣ ਇਸ ਮੁੱਦੇ 'ਤੇ ਖੁਲਾਸਾ ਕਰਦਿਆਂ ਦੱਸਿਆ, 'ਸੀ. ਬੀ. ਐੱਫ. ਸੀ. ਮੈਂਬਰਾਂ ਨੇ ਦੱਸਿਆ ਕਿ ਅਜਿਹੇ ਚੁਟਕਲੇ ਲੋਕਾਂ ਨੂੰ ਬੁਰਾ ਮਹਿਸੂਸ ਕਰਵਾ ਸਕਦੇ ਹਨ। ਅਸੀਂ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਗੱਲ ਜਾਇਜ਼ ਸੀ ਅਤੇ ਇਸ ਲਈ ਅਸੀਂ ਉਨ੍ਹਾਂ ਨੂੰ ਡਾਇਲਾਗ ਬਰਕਰਾਰ ਰੱਖਣ ਦੀ ਬੇਨਤੀ ਨਹੀਂ ਕੀਤੀ। ਫ਼ਿਲਮ 'ਚ ਇੱਕ ਸੀਨ ਹੈ, ਜਿੱਥੇ ਮਜ਼ਾਕ 'ਚ ਨੇਹਾ ਕੱਕੜ ਦਾ ਨਾਂ ਆਉਂਦਾ ਹੈ, ਜਿਸ ਨੂੰ ਸਨੇਹਾ ਕੱਕੜ ਨਾਲ ਬਦਲ ਦਿੱਤਾ ਗਿਆ। ਹਾਲਾਂਕਿ ਲੋਕਾਂ ਨੂੰ ਸਮਝ ਆ ਗਿਆ।'

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਸੀ. ਬੀ. ਐੱਫ. ਸੀ. ਦਾ ਨਜ਼ਰੀਆ ਸਹੀ ਸੀ। ਉਸ ਨੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸੁਣਿਆ ਅਤੇ ਸਹਿਮਤੀ ਦਿੱਤੀ ਕਿ ਕੁਝ ਡਾਇਲਾਗ ਨੂੰ ਹਟਾਉਣ ਨਾਲ ਕਹਾਣੀ ਪ੍ਰਭਾਵਿਤ ਹੋਵੇਗੀ। ਲਾਈਨਾਂ ਦੀ ਪਛਾਣ ਕਰਨ ਦੇ ਬਾਵਜੂਦ ਉਸ ਨੇ ਉਨ੍ਹਾਂ ਨੂੰ ਸੈਂਸਰ ਨਾ ਕਰਨ ਦਾ ਫੈਸਲਾ ਕੀਤਾ, ਜਿਸ ਨੇ ਫ਼ਿਲਮ ਨਿਰਮਾਤਾਵਾਂ ਨੂੰ ਹੈਰਾਨ ਕਰ ਦਿੱਤਾ। ਉਸ ਨੂੰ ਅੰਦਾਜ਼ਾ ਸੀ ਕਿ ਕਈ ਡਾਇਲਾਗ ਕੱਟੇ ਜਾਣਗੇ। ਅਮਰ ਕੌਸ਼ਿਕ ਨੇ ਦੱਸਿਆ ਕਿ ਫ਼ਿਲਮ 'ਚ ਜੋ ਚੁਟਕਲੇ ਸ਼ਾਮਿਲ ਕੀਤੇ ਗਏ ਹਨ, ਉਹ ਸਿਰਫ਼ ਕਾਮਿਕ ਇਫੈਕਟਸ ਲਈ ਸ਼ਾਮਲ ਨਹੀਂ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ

ਅਮਰ ਨੇ ਦੱਸਿਆ ਕਿ ਕਾਮੇਡੀ ਰਾਈਟਿੰਗ 'ਚ ਅਜਿਹੇ ਚੁਟਕਲੇ ਸੁਭਾਵਿਕ ਹੀ ਆਉਂਦੇ ਹਨ, ਜੋ ਦੋਸਤਾਂ ਵਿਚਕਾਰ ਅਚਾਨਕ ਹੁੰਦੇ ਹਨ। ਉਸ ਦਾ ਅਤੇ ਲੇਖਕ ਨਿਰੇਨ ਭੱਟ ਦਾ ਉਦੇਸ਼ ਨਕਲੀ ਚੁਟਕਲੇ ਲਗਾਉਣ ਦੀ ਬਜਾਏ ਲੋਕਾਂ ਦੇ ਜੀਵਨ 'ਚ ਖੁਸ਼ੀ ਦਾ ਅਨੁਭਵ ਕਰਨ ਦੇ ਤਰੀਕੇ ਨੂੰ ਦਰਸਾਉਣਾ ਸੀ। ਅਮਰ ਕੌਸ਼ਿਕ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸਤ੍ਰੀ 2' ਨੇ 7 ਦਿਨਾਂ 'ਚ 401 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਲੈਕਸ਼ਨ ਕਰ ਲਿਆ ਹੈ। ਇਸ 'ਚ ਘਰੇਲੂ ਬਾਕਸ ਆਫਿਸ ਦਾ ਕੁੱਲ ਕਲੈਕਸ਼ਨ 342 ਕਰੋੜ ਰੁਪਏ ਅਤੇ ਵਿਦੇਸ਼ੀ ਕੁੱਲ ਕਲੈਕਸ਼ਨ 59 ਕਰੋੜ ਰੁਪਏ ਰਿਹਾ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News