ਫੈਨ ''ਚ ਕੰਮ ਕਰਨ ਨੂੰ ਲੈ ਕੇ ਉਲਝਣ ''ਚ ਸਨ ਸ਼ਾਹਰੁਖ

Wednesday, Mar 02, 2016 - 06:52 PM (IST)

 ਫੈਨ ''ਚ ਕੰਮ ਕਰਨ ਨੂੰ ਲੈ ਕੇ ਉਲਝਣ ''ਚ ਸਨ ਸ਼ਾਹਰੁਖ

ਮੁੰਬਈ : ਬਾਲੀਵੁੱਡ ਦੇ ਕਿੰਗ ਖਾਨ ਭਾਵ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਫਿਲਮ ''ਫੈਨ'' ''ਚ ਕੰਮ ਕਰਨ ਨੂੰ ਲੈ ਕੇ ਉਹ ਉਲਝਣ ''ਚ ਸਨ। ਸ਼ਾਹਰੁਖ ਦੀ ਫਿਲਮ ''ਫੈਨ'' ਰਿਲੀਜ਼ ਹੋਣ ਵਾਲੀ ਹੈ। ਮਨੀਸ਼ ਸ਼ਰਮਾ ਦੇ ਨਿਰਦੇਸ਼ਨ ''ਚ ਯਸ਼ਰਾਜ ਬੈਨਰ ਤਹਿਤ ਬਣੀ ਇਸ ਫਿਲਮ ''ਚ ਸ਼ਾਹਰੁਖ ਦਾ ਡਬਲ ਰੋਲ ਹੈ।
ਸ਼ਾਹਰੁਖ ਅਨੁਸਾਰ, ''''ਜਦੋਂ ਮਨੀਸ਼ ਨੇ ਮੈਨੂੰ ਪਹਿਲੀ ਵਾਰ ਕਹਾਣੀ ਸੁਣਾਈ ਤਾਂ ਮੈਨੂੰ ਲੱਗਾ ਕਿ ਇਹ ਫਿਲਮ ਬਣਾਉਣੀ ਮੁਸ਼ਕਿਲ ਹੋਵੇਗੀ, ਜਿਸ ''ਚ ਦੋ ਕਿਰਦਾਰ ਨਹੀਂ, ਸਗੋਂ ਰਲਦੀ-ਮਿਲਦੀ ਸ਼ਕਲ ਦਾ ਕਿਰਦਾਰ ਨਿਭਾਉਣਾ ਹੈ। ਇਸ ਤੋਂ ਇਲਾਵਾ ਉਸ ਵੇਲੇ ਨਾ ਹੀ ਤਕਨੀਕ ਇੰਨੀ ਵਿਕਸਿਤ ਸੀ ਅਤੇ ਨਾ ਹੀ ਵਿਚਾਰ ਇੰਨੇ ਪਰਪੱਕ ਸਨ ਕਿ ਕੁਝ ਰਚਨਾਤਮਕ ਕੀਤਾ ਜਾ ਸਕੇ।''''
ਸ਼ਾਹਰੁਖ ਨੇ ਕਿਹਾ ਕਿ ਫਿਲਮ ਦਾ ਪਹਿਲਾ ਸ਼ੂਟ ਦੇਖਣ ਤੋਂ ਬਾਅਦ ਪੂਰੀ ਟੀਮ ਨਿਰਾਸ਼ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਫਿਲਮ ਨਹੀਂ ਬਣਾਈ ਜਾ ਸਕਦੀ ਪਰ ਆਦਿਤੱਯ ਚੋਪੜਾ, ਮਨੀਸ਼ ਅਤੇ ਪੂਰੀ ਟੀਮ ਨੇ ਫਿਲਮ ਬਣਾਉਣ ਦਾ ਫੈਸਲਾ ਕੀਤਾ।''''


Related News