ਸ਼ਾਹਰੁਖ ਖ਼ਾਨ ਦੀ ਸ਼ਰਟਲੈੱਸ ਤਸਵੀਰ ਦੇਖ ਹੈਰਾਨ ਹੋਏ ਪ੍ਰਸ਼ੰਸਕ, ਦਿਸੇ ਏਟ ਪੈਕ ਐਬਸ
Sunday, Sep 25, 2022 - 06:01 PM (IST)

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਇੰਤਜ਼ਾਰ ਕਰਨਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਹਿਲਾਂ ਤਾਂ ਫ਼ਿਲਮ ਦਾ ਜ਼ੋਰਦਾਰ ਐਲਾਨ ਵੀਡੀਓ ਰਾਹੀਂ ਕੀਤਾ ਗਿਆ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਲਈ ਉਤਸ਼ਾਹਿਤ ਹੋ ਗਏ। ਇਸ ਤੋਂ ਬਾਅਦ ‘ਪਠਾਨ’ ਤੋਂ ਉਨ੍ਹਾਂ ਦਾ ਫਰਸਟ ਲੁੱਕ ਵਾਲਾ ਪੋਸਟਰ ਰਿਲੀਜ਼ ਹੋਇਆ। ਹਾਲਾਂਕਿ ਇਸ ਤੋਂ ਪਹਿਲਾਂ ਫ਼ਿਲਮ ਦੇ ਸੈੱਟ ਤੋਂ ਉਨ੍ਹਾਂ ਦੀ ਇਕ ਸ਼ਰਟਲੈੱਸ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ
ਹੁਣ ਪ੍ਰਸ਼ੰਸਕ ਵੀ ਕਦੋਂ ਤਕ ਸਬਰ ਰੱਖ ਕੇ ਬਾਲੀਵੁੱਡ ਦੇ ਬਾਦਸ਼ਾਹ ਦਾ ਇੰਤਜ਼ਾਰ ਕਰਨ ਤੇ ਇਹ ਸਭ ਜੇਕਰ ਕਾਫੀ ਨਹੀਂ ਸੀ ਤਾਂ ਹੁਣ ਸ਼ਾਹਰੁਖ ਨੇ ਸੋਸ਼ਲ ਮੀਡੀਆ ’ਤੇ ਇਕ ਨਵੀਂ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅੱਖਾਂ ਮਲਦੇ ਰਹਿ ਜਾਣਗੇ। ਇਸ ਤਸਵੀਰ ’ਚ ਸ਼ਾਹਰੁਖ ਸ਼ਰਟਲੈੱਸ ਹੋ ਕੇ ਇਕ ਕਾਊਚ ਦੇ ਕਾਰਨਰ ’ਤੇ ਬੈਠੇ ਹੋਏ ਹਨ।
ਸ਼ਾਹਰੁਖ ਦੇ ਵਾਲ ਲੰਮੇ ਨਜ਼ਰ ਆ ਰਹੇ ਹਨ, ਜੋ ਸਾਰੇ ਜਾਣਦੇ ਹਨ ਕਿ ਉਨ੍ਹਾਂ ਨੇ ‘ਪਠਾਨ’ ਲਈ ਵਧਾਏ ਸਨ ਪਰ ਤਸਵੀਰ ’ਚ ਜੋ ਸਭ ਤੋਂ ਜ਼ੋਰਦਾਰ ਚੀਜ਼ ਹੈ, ਉਹ ਹੈ ਸ਼ਾਹਰੁਖ ਖ਼ਾਨ ਦੀ ਫਿੱਟ ਬਾਡੀ। ‘ਪਠਾਨ’ ’ਚ ਸ਼ਾਹਰੁਖ ਸਕ੍ਰੀਨ ’ਤੇ ਪਰਤਣ, ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਏਟ ਪੈਕ ਐਬਸ ਦੀ ਵਾਪਸੀ ਹੋ ਗਈ ਹੈ। ਸਿਰਫ ਐਬਸ ਹੀ ਨਹੀਂ, ਸਗੋਂ ਉਨ੍ਹਾਂ ਦੇ ਏਬਡੋਮੇਨ ਮਸਲਜ਼ ਵੀ ਚੀਖ-ਚੀਖ ਕੇ ਕਹਿ ਰਹੇ ਹਨ ਕਿ ਸ਼ਾਹਰੁਖ ਨੇ ਜਿਮ ’ਚ ਘੰਟਿਆਂ ਤਕ ਮਿਹਨਤ ਕਰਕੇ ਇਹ ਬਾਡੀ ਬਣਾਈ ਹੈ।
ਤਸਵੀਰ ਦੀ ਕੈਪਸ਼ਨ ’ਚ ਸ਼ਾਹਰੁਖ ਖ਼ਾਨ ਨੇ ਲਿਖਿਆ, ‘‘ਅੱਜ ਮੈਂ ਆਪਣੀ ਸ਼ਰਟ ਨੂੰ
ਤੂੰ ਹੁੰਦੀ ਤਾਂ ਕਿਵੇਂ ਹੁੰਦਾ
ਤੂੰ ਇਸ ਗੱਲ ’ਤੇ ਹੈਰਾਨ ਹੁੰਦੀ
ਤੂੰ ਇਸ ਗੱਲ ’ਤੇ ਕਿੰਨਾ ਹੱਸਦੀ
ਤੂੰ ਹੁੰਦੀ ਤਾਂ ਅਜਿਹਾ ਹੁੰਦਾ
ਮੈਂ ‘ਪਠਾਨ’ ਦਾ ਇੰਤਜ਼ਾਰ ਕਰਦੇ ਹੋਏ ਵੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।