ਐਡਵਾਂਸ ਬੁਕਿੰਗ ’ਚ ਨਵਾਂ ਰਿਕਾਰਡ ਬਣਾਉਣ ਦੀ ਰਾਹ ’ਤੇ ‘ਸਪਾਈਡਰਮੈਨ’, ਕੀ ‘ਅਵੈਂਜਰਸ ਐਂਡਗੇਮ’ ਨੂੰ ਛੱਡੇਗੀ ਪਿੱਛੇ?

Wednesday, Dec 15, 2021 - 10:13 AM (IST)

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ, ਜੋ ਕਿ 5 ਨਵੰਬਰ ਨੂੰ ਰਿਲੀਜ਼ ਹੋਈ, ਨੇ ਬਾਕਸ ਆਫਿਸ ’ਤੇ ਵਧੀਆ ਪ੍ਰਦਰਸ਼ਨ ਕੀਤਾ ਤੇ ਇੰਡਸਟਰੀ ਨੂੰ ਸਿਨੇਮਾਘਰਾਂ ’ਚ ਫ਼ਿਲਮਾਂ ਦੇ ਕਾਰੋਬਾਰ ਨੂੰ ਵਾਪਸ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਧਾਰਨਾ ਨੂੰ ਵੀ ਰੱਦ ਕਰ ਦਿੱਤਾ ਕਿ ਲੰਬੀ ਤਾਲਾਬੰਦੀ ਕਾਰਨ ਦਰਸ਼ਕਾਂ ਦੀ ਆਦਤ ਖ਼ਤਮ ਹੋ ਗਈ ਹੈ ਤੇ ਹੁਣ ਉਹ ਸਿਨੇਮਾਘਰਾਂ ਦੀ ਬਜਾਏ ਆਪਣੇ ਘਰ ’ਚ OTT ਪਲੇਟਫਾਰਮ ’ਤੇ ਫ਼ਿਲਮਾਂ ਦੇਖਣ ਨੂੰ ਤਰਜੀਹ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼

ਹਾਲਾਂਕਿ ਜੌਨ ਅਬ੍ਰਾਹਮ ਦੀ ‘ਸੱਤਿਆਮੇਵ ਜਯਤੇ 2’, ਜੋ ‘ਸੂਰਿਆਵੰਸ਼ੀ’ ਤੋਂ ਬਾਅਦ ਰਿਲੀਜ਼ ਹੋਈ, ਸਲਮਾਨ ਖ਼ਾਨ ਦੀ ‘ਅੰਤਿਮ’, ਅਹਾਨ ਸ਼ੈੱਟੀ ਦੀ ‘ਤੜਪ’ ਤੇ ਹੁਣ ਆਯੂਸ਼ਮਾਨ ਖੁਰਾਣਾ ਦੀ ‘ਚੰਡੀਗੜ੍ਹ ਕਰੇ ਆਸ਼ਕੀ’ ‘ਸੂਰਿਆਵੰਸ਼ੀ’ ਦੀ ਸਫਲਤਾ ਨੂੰ ਅੱਗੇ ਨਹੀਂ ਵਧਾ ਸਕੀ ਪਰ ਹੁਣ ਹਾਲੀਵੁੱਡ ਫ਼ਿਲਮ ‘ਸਪਾਈਡਰਮੈਨ : ਨੋ ਵੇ ਹੋਮ’ ਨਾਲ ਸਿਨੇਮਾਘਰਾਂ ’ਚ ਇਕ ਵਾਰ ਫਿਰ ਦਰਸ਼ਕਾਂ ਲਈ ਸੁਨਾਮੀ ਲਿਆਉਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਤੇ ਇਸ ਦੇ ਸੰਕੇਤ ਇਸ ਸੁਪਰਹਿੱਟ ਫਰੈਂਚਾਇਜ਼ੀ ਫ਼ਿਲਮ ਦੀ ਐਡਵਾਂਸ ਬੁਕਿੰਗ ਤੋਂ ਮਿਲ ਰਹੇ ਹਨ।

‘ਸਪਾਈਡਰਮੈਨ : ਨੋ ਵੇ ਹੋਮ’ 16 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਫ਼ਿਲਮ ਨੂੰ ਲੈ ਕੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਲਟੀਪਲੈਕਸ ਚੇਨ ਪੀ. ਵੀ. ਆਰ. ਸਿਨੇਮਾਜ਼ ਨੇ ਸੋਮਵਾਰ ਨੂੰ ਪਹਿਲੇ ਦਿਨ 1 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਤੇ ਇਸ ਦੀ ਵਿੱਕਰੀ ਦਰਜ ਕੀਤੀ।

ਇਸ ਦੇ ਨਾਲ ਹੀ INOX ’ਚ ਐਡਵਾਂਸ ਬੁਕਿੰਗ ਸ਼ੁਰੂ ਹੋਣ ਦੇ 24 ਘੰਟਿਆਂ ਅੰਦਰ 1,50,000 ਲੱਖ ਟਿਕਟਾਂ ਦੀ ਵਿੱਕਰੀ ਹੋ ਚੁੱਕੀ ਹੈ।

‘ਸਪਾਈਡਰਮੈਨ : ਨੋ ਵੇ ਹੋਮ’ ਭਾਰਤ ’ਚ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਭਾਸ਼ਾਵਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਪਿੱਠਭੂਮੀ ‘ਅਵੈਂਜਰਸ ਐਂਡਗੇਮ’ ਤੋਂ ਬਾਅਦ ਦੇ ਸਮੇਂ ’ਚ ਸੈੱਟ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News