ਕਿੰਨਰਾਂ ਦੇ ਅਧਿਕਾਰ ਦੱਸਣ ’ਤੇ ਯੂ. ਏ. ਈ. ’ਚ ਰਿਲੀਜ਼ ਨਹੀਂ ਹੋਵੇਗੀ ‘ਸਪਾਈਡਰ ਮੈਨ’
Saturday, Jun 17, 2023 - 03:52 PM (IST)
ਲਾਸ ਏਂਜਲਸ (ਬਿਊਰੋ) – ਸੈਂਸਰਸ਼ਿਪ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ਐਨੀਮੇਟਿਡ ਫ਼ਿਲਮ ‘ਸਪਾਈਡਰ ਮੈਨ : ਅਕ੍ਰਾਸ ਦਿ ਸਪਾਈਡਰ-ਵਰਸ’ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਰਿਲੀਜ਼ ਨਹੀਂ ਹੋਵੇਗੀ। ਇਹ ਫ਼ਿਲਮ 22 ਜੂਨ ਨੂੰ ਯੂ. ਏ. ਈ. ਵਿਚ ਰਿਲੀਜ਼ ਹੋਣੀ ਸੀ।
ਇਹ ਖ਼ਬਰ ਵੀ ਪੜ੍ਹੋ : ਪਿਓ ਦੀ ਅਰਥੀ ਵੇਖ ਨਿਸ਼ਾ ਬਾਨੋ ਦੀਆਂ ਨਿਕਲੀਆਂ ਚੀਕਾਂ, ਭੁੱਬਾਂ ਮਾਰ ਰੋਂਦੀ ਨੂੰ ਵੇਖ ਹਰ ਅੱਖ ਹੋਈ ਨਮ
ਯੂ. ਏ. ਈ. ਮੀਡੀਆ ਕੌਂਸਲ ਨੇ ਕਿਹਾ ਕਿ ਉਹ ਯੂ. ਏ. ਈ. ਦੇ ਮੁੱਲਾਂ ਅਤੇ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਦੀ ਵੰਡ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਫ਼ਿਲਮ ਵਿਚ ਕਿੰਨਰਾਂ ਦੇ ਅਧਿਕਾਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਕ ਦ੍ਰਿਸ਼ ਨੂੰ ਲੈ ਕੇ ਵਿਵਾਦ ਹੈ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।