ਦੱਖਣ ਦੀ ਹੌਟ ਅਦਾਕਾਰਾ ਹੋਈ 32 ਸਾਲ ਦੀ

Wednesday, Feb 17, 2016 - 04:57 PM (IST)

 ਦੱਖਣ ਦੀ ਹੌਟ ਅਦਾਕਾਰਾ ਹੋਈ 32 ਸਾਲ ਦੀ

ਮੁੰਬਈ : ਦੱਖਣ ਭਾਰਤੀ ਅਦਾਕਾਰਾ ਸਦਾ ਅੱਜ 32 ਸਾਲ ਦੀ ਹੋ ਗਈ ਹੈ। ਮੁਸਲਮਾਨ ਪਰਿਵਾਰ ''ਚ ਪੈਦਾ ਹੋਈ ਸਦਾ ਦਾ ਅਸਲ ਨਾਂ ਸਦਾਫ ਮੁਹੰਮਦ ਸਈਅਦ ਹੈ।  ਦੱਸ ਦੇਈਏ ਕਿ ਸਦਾ ਰਤਨਾਗਿਰੀ, ਮਹਾਰਾਸ਼ਟਰ ''ਚ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਮੁੰਬਈ ਚਲੀ ਗਈ ਸੀ।
ਜਦੋਂ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਸਾਂ ਉਸ ਨੂੰ ਨਿਰਦੇਸ਼ਕ ਤੇਜਾ ਨੇ ਤੇਲਗੂ ਫਿਲਮ ''ਜਯਮ'' ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। 2002 ''ਚ ਆਈ ਇਹ ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਹੋਰ ਤਾਮਿਲ ਅਤੇ ਤੇਲਗੂ ਫਿਲਮਾਂ ਵਿਚ ਅਦਾਕਾਰੀ ਦਾ ਮੌਕਾ ਮਿਲਿਆ। ਉਨ੍ਹਾਂ ਨੇ ''ਨਾਗਾ'', ''ਦੋਂਗਾ ਦੋਂਗਾਡੀ'', ''ਏਥਿਰੀ'', ''ਮੋਨਾਲਿਸਾ'', ''ਲੀਲਾ ਮਹੱਲ ਸੈਂਟਰ'' ਅਤੇ ''ਪ੍ਰਿਯਸਖੀ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ।


Related News