ਬੇਹੋਸ਼ੀ ਤੋਂ ਬਾਅਦ ਹਸਪਤਾਲ ''ਚ ਦਾਖ਼ਲ ਹੋਈ ਸੋਫੀਆ ਹਯਾਤ, ਵਰਤ ਕਾਰਨ ਹੋਇਆ ਬੁਰਾ ਹਾਲ

06/30/2022 6:01:07 PM

ਮੁੰਬਈ-ਅਦਾਕਾਰਾ ਤੋਂ ਨਨ ਬਣੀ 'ਬਿਗ ਬੌਸ' ਫੇਮ ਸੋਫੀਆ ਹਯਾਤ ਦੀ ਤਬੀਅਤ ਠੀਕ ਨਹੀਂ ਹੈ। ਹਾਲਤ ਨਾਜ਼ੁਕ ਹੋਣ ਦੇ ਚੱਲਦੇ ਅਦਾਕਾਰਾ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ। ਫਾਸਟ 'ਤੇ ਹੋਣ ਦੇ ਚੱਲਦੇ ਸੋਫੀਆ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਬੇਹੋਸ਼ੀ ਤੋਂ ਬਾਅਦ ਹਾਸਪੀਟਲਾਈਜ਼ ਕਰਵਾਉਣਾ ਪਿਆ। 

PunjabKesari
ਆਪਣੀ ਵਿਗੜੀ ਤਬੀਅਤ ਨੂੰ ਲੈ ਕੇ ਸੋਫੀਆ ਹਯਾਤ ਨੇ ਦੱਸਿਆ ਕਿ ਮੈਂ ਫਾਸਟਿੰਗ ਅਤੇ ਏਨਿਮਾ ਦੇ ਰਾਹੀਂ ਬਾਡੀ ਦੀ ਸਫਾਈ ਦੀ ਪ੍ਰੈਕਟਿਸ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਸਫਾਈ ਦੇ ਇਸ ਪ੍ਰੋਸੈੱਸ ਦੇ ਦੌਰਾਨ ਹੀ ਮੇਰੇ ਸਰੀਰ ਤੋਂ ਕਾਫੀ ਜ਼ਿਆਦਾ ਮਾਤਰਾ 'ਚ ਸਾਲਟ ਅਤੇ ਇਲੈਕਟ੍ਰੋਲਾਈਟਸ ਨਿਕਲ ਗਏ। ਉਹ ਲੈਵਲ ਇੰਨਾ ਹੇਠਾਂ ਡਿੱਗਿਆ ਜੋ ਕਿ ਬਹੁਤ ਖਤਰਨਾਕ ਸੀ। ਮੈਂ ਨਰਸ ਨੂੰ ਕਿਹਾ ਕਿ ਮੈਨੂੰ 5 ਪੈਕੇਟਸ ਸਾਲਟ ਦੇ ਦਿਓ। 

PunjabKesari
ਉਨ੍ਹਾਂ ਨੇ ਅੱਗੇ ਕਿਹਾ,'ਇਸ ਹਾਲਤ ਤੋਂ ਬਾਅਦ ਮੈਨੂੰ ਹਾਸਪੀਟਲਾਈਜ਼ ਕਰਵਾਉਣ ਦੀ ਨੌਬਤ ਆ ਗਈ। ਮੈਂ ਕੰਬ ਰਹੀ ਸੀ। ਮੈਂ ਹਸਪਤਾਲ ਤੋਂ ਆਪਣੇ ਇਕ ਦੋਸਤ ਨਾਲ ਗੱਲ ਕੀਤੀ, ਉਹ ਹੀਲਰ ਹੈ ਅਤੇ ਫਿਰ ਮੈਂ ਚੰਗਾ ਮਹਿਸੂਸ ਕੀਤਾ। ਫਿਰ ਆਖਿਰਕਾਰ ਮੈਂ ਫਾਸਟ ਛੱਡ ਦਿੱਤਾ ਅਤੇ ਮੈਨੂੰ ਖਾਣਾ ਪਿਆ ਤਾਂ ਜੋ ਮੈਂ ਆਪਣੀ ਸਰੀਰ ਦੀ ਲੋੜ ਨੂੰ ਪੂਰਾ ਕਰ ਸਕਾਂ। ਮੇਰਾ ਸਰੀਰ ਇਸ ਸਮੇਂ ਫਾਸਟ ਕਰਨਾ ਨਹੀਂ ਚਾਹ ਰਿਹਾ। ਮੈਨੂੰ ਨਹੀਂ ਪਤਾ ਕਿ ਮੇਰੀ ਹੈਲਥ ਇਸ ਵਾਰ ਕਿਉਂ ਇੰਨੀ ਵਿਗੜੀ, ਮੈਨੂੰ ਇਸ ਤੋਂ ਪਹਿਲੇ ਅਜਿਹਾ ਸਾਲ 2014 'ਚ ਕੀਤਾ ਸੀ, ਉਦੋਂ ਮੈਂ ਕਾਫੀ ਠੀਕ ਸੀ'। 

ਦੱਸ ਦੇਈਏ ਕਿ ਸੋਫੀਆ ਹੁਣ ਰਿਕਵਰ ਹੋ ਰਹੀ ਹੈ ਅਤੇ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਵੀ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਫਿਲਮੀਂ ਦੁਨੀਆ ਤੋਂ ਅਲਵਿਦਾ ਲੈਣ ਤੋਂ ਬਾਅਦ ਸੋਫੀਆ ਹਯਾਤ ਨਨ ਬਣ ਗਈ। ਖੁਦ ਨੂੰ ਆਧਿਆਤਮਿਕ ਗੁਰੂ ਕਰਨ ਵਾਲੀ ਸੋਫੀਆ ਹਮੇਸ਼ਾ ਆਪਣੀ ਬੋਲਡ ਲੁੱਕ ਅਤੇ ਬਿਆਨਾਂ ਦੇ ਚੱਲਦੇ ਚਰਚਾ 'ਚ ਰਹਿੰਦੀ ਹੈ।


Aarti dhillon

Content Editor

Related News