ਜਲਦ ਟੀ.ਵੀ. ''ਤੇ ਡੈਬਿਊ ਕਰਨ ਜਾ ਰਹੀ ਅਦਾਕਾਰਾ ਪਰਿਣੀਤੀ ਚੋਪੜਾ

01/21/2022 7:28:58 PM

ਮੁੰਬਈ- ਵੱਡੇ ਪਰਦੇ 'ਤੇ ਆਪਣੀ ਚੰਗੀ ਪਛਾਣ ਬਣਾਉਣ ਵਾਲੀ ਅਦਾਕਾਰਾ ਜਲਦ ਹੀ ਟੀ.ਵੀ. 'ਤੇ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ 'ਹੁਨਰਬਾਜ਼-ਦੇਸ਼ ਕੀ ਸ਼ਾਨ' 'ਚ ਮਿਥੁਨ ਚੱਕਰਵਰਤੀ ਅਤੇ ਕਰਨ ਜੌਹਰ ਦੇ ਨਾਲ ਬਤੌਰ ਜੱਜ ਨਜ਼ਰ ਆਵੇਗੀ। ਫਿਲਮਾਂ ਤੋਂ ਬਾਅਦ ਹੁਣ ਅਦਾਕਾਰਾ ਛੋਟੇ ਪਰਦੇ 'ਤੇ ਪਰਿਣੀਤੀ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। 
ਟੀ.ਵੀ 'ਤੇ ਡਬਿਊ ਨੂੰ ਲੈ ਕੇ ਹਾਲ ਹੀ 'ਚ ਪਰਿਣੀਤੀ ਚੋਪੜਾ ਨੇ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਟੀ.ਵੀ. 'ਤੇ ਡੈਬਿਊ ਕਰਨਾ ਚਾਹੁੰਦੀ ਸੀ। ਮੈਂ ਹਮੇਸ਼ਾ ਤੋਂ ਹੀ ਇਕ ਮਲਟੀ ਟੈਲੇਂਟ ਸ਼ੋਅ 'ਚ ਆਪਣਾ ਟੀ.ਵੀ ਡੈਬਿਊ ਕਰਨ ਦੀ ਖੁਆਇਸ਼ ਰੱਖਦੀ ਸੀ ਅਤੇ ਆਖਿਰਕਾਰ ਹੁਣ ਜਾ ਕੇ ਮੇਰਾ ਸੁਫ਼ਨਾ ਪੂਰਾ ਹੋਇਆ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਟੀ.ਵੀ. ਨੂੰ ਸਾਈਨ ਕਰਨ ਤੋਂ ਬਾਅਦ ਮੇਰਾ ਸ਼ਡਿਊਲ ਉਪਰ ਹੇਠਾਂ ਹੋਵੇਗਾ ਅਤੇ ਮੈਨੂੰ ਬਹੁਤ ਮਿਹਨਤ ਕਰਨੀ ਹੋਵੇਗੀ। ਟੀ.ਵੀ. 'ਤੇ ਕੰਮ ਕਰਨਾ ਕੋਈ ਆਸਾਨ ਨਹੀਂ ਹੈ। ਇਹ ਸਭ ਚੀਜ਼ਾਂ ਲਈ ਮੈਂ ਤਿਆਰ ਸੀ। ਪਰਿਣੀਤੀ ਚੋਪੜਾ ਨੇ ਕਿਹਾ ਕਿ 'ਮੇਰੀ ਫਿਲਮ 'ਉੱਚਾਈ' ਦੀ ਸ਼ੂਟਿੰਗ ਚੱਲ ਰਹੀ ਹੈ। ਉਧਰ ਫਿਲਮ 'ਐਨੀਮਲ' ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਵੇਗੀ ਅਤੇ ਇਸ ਵਿਚਾਲੇ ਇਹ ਟੀ.ਵੀ. ਸ਼ੋਅ। ਮੇਰੇ ਲਈ ਇਹ ਤਿੰਨੇ ਹੀ ਵੱਡੇ ਪ੍ਰਾਜੈਕਟ ਹਨ ਅਤੇ ਮਿਹਨਤ ਕਰਨ 'ਚ ਕਿਤੋ ਵੀ ਮੇਰੀ ਕਮੀ ਨਹੀਂ ਹੋਣ ਵਾਲੀ ਹੈ।
 


Aarti dhillon

Content Editor

Related News