ਚੱਪਲ ਵੇਚਣ ਵਾਲੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਸੋਨੂੰ ਸੂਦ, ਜਾਣੋ ਪੂਰਾ ਮਾਮਲਾ

Sunday, Aug 08, 2021 - 10:22 AM (IST)

ਚੱਪਲ ਵੇਚਣ ਵਾਲੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਸੋਨੂੰ ਸੂਦ, ਜਾਣੋ ਪੂਰਾ ਮਾਮਲਾ

ਮੁੰਬਈ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਮ ਲੋਕਾਂ ਲਈ ਇਕ ਫਰਿਸ਼ਤੇ ਦੀ ਤਰ੍ਹਾਂ ਹੈ। ਸੋਨੂੰ ਸੂਦ ਨੇ ਕੋਰੋਨਾ ਕਾਲ ’ਚ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਦੇ ਹੋਏ ਉਨ੍ਹਾਂ ਦੀ ਮਦਦ ਕੀਤੀ। ਜਿਸ ਦੇ ਚੱਲਦੇ ਹਰ ਕੋਈ ਉਨ੍ਹਾਂ ਦੇ ਗੁਣ ਗਾ ਰਿਹਾ ਹੈ। ਸੋਨੂੰ ਸੂਦ ਇਨੀਂ ਦਿਨੀਂ ਜੋ ਵੀ ਕਰਦੇ ਹਨ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦਾ ਹੈ। ਹਾਲ ਹੀ ’ਚ ਸੋਨੂੰ ਸੂਦ ਨੇ ਕਸ਼ਮੀਰ ਦੇ ਸ਼੍ਰੀਨਗਰ ’ਚ ਇਕ ਸੜਕ ਕਿਨਾਰੇ ਦੁਕਾਨ ਲਗਾਉਣ ਵਾਲੇ ਵਿਅਕਤੀ ਤੋਂ ਚੱਪਲ ਖ਼ਰੀਦੀ। ਉਨ੍ਹਾਂ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 

A post shared by Sonu Sood (@sonu_sood)


ਦਰਅਸਲ ਸੋਨੂੰ ਸੂਦ ਨੇ ਖੁਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਸੋਨੂੰ ਸੂਦ ਇਕ ਸੜਕ ਕਿਨਾਰੇ ਚੱਪਲਾਂ ਦੀ ਦੁਕਾਨ ’ਤੇ ਖੜ੍ਹੇ ਹਨ। ਇੱਥੇ ਸੋਨੂੰ ਸੂਦ ਚੱਪਲਾਂ ਦੀ ਦੁਕਾਨ ’ਤੇ ਨਾ ਸਿਰਫ਼ ਖ਼ਰੀਦਦਾਰੀ ਕਰ ਰਹੇ ਹਨ ਬਲਕਿ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਵੀ ਸੜਕ ਕਿਨਾਰੇ ਦੁਕਾਨ ਲਗਾਉਣ ਵਾਲਿਆਂ ਦਾ ਸਾਮਾਨ ਖ਼ਰੀਦਣ। ਵੀਡੀਓ ’ਚ ਸੋਨੂੰ ਸੂਦ ਦੁਕਾਨਦਾਰ ਨਾਲ ਗੱਲ ਕਰਦੇ ਹੋਏ ਡਿਸਕਾਊਂਟ ਦੇ ਬਾਰੇ ’ਚ ਵੀ ਪੁੱਛ ਰਹੇ ਹਨ।


author

Aarti dhillon

Content Editor

Related News