ਘਰ ਦੇ ਬਾਹਰ ਸੋਨੂੰ ਸੂਦ ਨੇ ਲੋਕਾਂ ਨੂੰ ਪਿਲਾਈ ਸ਼ਰਬਤ, ਰਾਖੀ ਸਾਵੰਤ ਦੇ ਪ੍ਰਧਾਨ ਮੰਤਰੀ ਵਾਲੇ ਬਿਆਨ ’ਤੇ ਦਿੱਤਾ ਜਵਾਬ

Wednesday, May 12, 2021 - 04:41 PM (IST)

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਲੋਕਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ ਲਗਾਤਾਰ ਸਾਰਿਆਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਕੋਲੋਂ ਜਿੰਨਾ ਹੁੰਦਾ ਹੈ, ਉਸ ਹਿਸਾਬ ਨਾਲ ਉਹ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ ਸੋਨੂੰ ਸੂਦ ਦੇ ਘਰ ਜੋ ਵੀ ਆ ਰਿਹਾ ਹੈ, ਉਨ੍ਹਾਂ ਦੀ ਸੇਵਾਲ ’ਚ ਵੀ ਉਹ ਲਗਾਤਾਰ ਜੁਟੇ ਹੋਏ ਹਨ। ਹਾਲ ਹੀ ’ਚ ਸੋਨੂੰ ਸੂਦ ਆਪਣੇ ਘਰ ਦੇ ਬਾਹਰ ਲੋਕਾਂ ਤੇ ਮੀਡੀਆ ਕਰਮੀਆਂ ਨੂੰ ਸ਼ਰਬਤ ਪਿਲਾਉਂਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਵਰਲਡ ਰਿਕਾਰਡ ਦੀ ਤਿਆਰੀ ’ਚ ਸਿੱਧੂ ਮੂਸੇ ਵਾਲਾ, ‘ਮੂਸਟੇਪ’ ਨੂੰ ਲੈ ਕੇ ਚਾਹੁਣ ਵਾਲਿਆਂ ਨੂੰ ਕੀਤੀ ਖ਼ਾਸ ਅਪੀਲ

ਦਰਅਸਲ ਅਦਾਕਾਰ ਸੋਨੂੰ ਸੂਦ ਨੇ ਆਪਣੀ ਇਮਾਰਤ ਦੇ ਹੇਠਾਂ ਗਰਮੀ ’ਚ ਖੜ੍ਹੇ ਲੋਕਾਂ ਦੀ ਭੀੜ ਵੇਖੀ। ਇਸ ਨੂੰ ਦੇਖ ਸੋਨੂੰ ਕੋਲੋਂ ਰਿਹਾ ਨਹੀਂ ਗਿਆ ਤੇ ਉਹ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਆ ਗਏ। ਸੋਨੂੰ ਸੂਦ ਖ਼ੁਦ ਆਪਣੇ ਘਰ ਦੇ ਹੇਠਾਂ ਆਏ ਤੇ ਆਪਣੇ ਹੱਥਾਂ ਨਾਲ ਉਥੇ ਮੌਜੂਦ ਲੋਕਾਂ ਤੇ ਮੀਡੀਆ ਕਰਮੀਆਂ ਨੂੰ ਸ਼ਰਬਤ ਦਿੱਤਾ। ਇਸ ਦੌਰਾਨ ਸੋਨੂੰ ਸੂਦ ਨੇ ਉਥੇ ਖੜ੍ਹੇ ਲੋਕਾਂ ਦੀਆਂ ਗੱਲਾਂ ਦਾ ਵੀ ਹੁੰਗਾਰਾ ਦਿੱਤਾ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਲੋਕ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਹਨ। ਅਜਿਹੀ ਸਥਿਤੀ ’ਚ ਜਦੋਂ ਸੋਨੂੰ ਸੂਦ ਲੋਕਾਂ ਨੂੰ ਸ਼ਰਬਤ ਦੇਣ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਬਾਰੇ ਵੀ ਪੁੱਛਿਆ ਗਿਆ। ਸੋਨੂੰ ਸੂਦ ਨੇ ਆਪਣਾ ਜਵਾਬ ਦਿੰਦਿਆਂ ਕਿਹਾ, ‘ਜੋ ਜਿਥੇ ਹੈ, ਉਹ ਉਥੇ ਸਹੀ ਹੈ। ਮੈਂ ਇਕ ਆਮ ਇਨਸਾਨ ਹੀ ਵਧੀਆ ਹਾਂ। ਮੈਂ ਤੁਹਾਡੇ ਨਾਲ ਤਾਂ ਖੜ੍ਹਾ ਹਾਂ।’

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਰਾਖੀ ਸਾਵੰਤ ਦੀ ਇਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ’ਚ ਰਾਖੀ ਸਾਵੰਤ ਸਲਮਾਨ ਖ਼ਾਨ, ਸੋਨੂੰ ਸੂਦ ਤੇ ਅਮਿਤਾਭ ਬੱਚਨ ਦੀ ਪ੍ਰਸ਼ੰਸਾ ਕਰ ਰਹੀ ਸੀ। ਇਸ ਦੇ ਨਾਲ ਹੀ ਉਸ ਨੇ ਉਨ੍ਹਾਂ ਸਾਰਿਆਂ ਨੂੰ ਅਸਲ ਨਾਇਕ ਵੀ ਦੱਸਿਆ ਹੈ। ਇਸ ਵੀਡੀਓ ’ਚ ਰਾਖੀ ਸਾਵੰਤ ਨੂੰ ਇਹ ਕਹਿੰਦੇ ਵੇਖਿਆ ਗਿਆ, ‘ਮੈਂ ਕਹਿੰਦੀ ਹਾਂ ਕਿ ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਅਸਲ ਹੀਰੋ ਹਨ। ਸੋਨੂੰ ਸੂਦ, ਸਲਮਾਨ ਖ਼ਾਨ, ਅਕਸ਼ੇ ਕੁਮਾਰ ਤੇ ਅਮਿਤਾਭ ਬੱਚਨ ਆਪਣੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਦੇ ਹਨ।’ ਅਦਾਕਾਰ ਤੇ ਸਟੈਂਡਅੱਪ ਕਾਮੇਡੀਅਨ ਵੀਰ ਦਾਸ ਵੀ ਰਾਖੀ ਤੋਂ ਪਹਿਲਾਂ ਇਸ ਬਾਰੇ ਗੱਲ ਕਰ ਚੁੱਕੇ ਹਨ।

ਨੋਟ– ਸੋਨੂੰ ਸੂਦ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News