ਦਿੱਲੀ ਦਾ ਹਾਲ ਦੇਖ ਬੇਬੱਸ ਹੋਏ ਸੋਨੂੰ ਸੂਦ, ਕਿਹਾ-‘ਭਗਵਾਨ ਲੱਭਣਾ ਆਸਾਨ, ਬੈੱਡ ਲੱਭਣਾ ਮੁਸ਼ਕਿਲ’
Saturday, May 01, 2021 - 02:50 PM (IST)
ਮੁੰਬਈ: ਕੋਰੋਨਾ ਕਾਲ ’ਚ ਸੋਨੂੰ ਸੂਦ ਲੋਕਾਂ ਲਈ ਫਰਿਸ਼ਤਾ ਬਣ ਕੇ ਉਭਰੇ ਹਨ। ਚਾਹੇ ਜਿੰਨੀ ਵੀ ਮੁਸ਼ਕਿਲ ਹੋਵੇ ਸੋਨੂੰ ਸੂਦ ਹਰ ਸੰਭਵ ਕੋਸ਼ਿਸ਼ ’ਚ ਜੁੱਟੇ ਹਨ ਕਿ ਉਹ ਲੋਕਾਂ ਦੀ ਮਦਦ ਕਰ ਸਕਣ ਅਤੇ ਉਨ੍ਹਾਂ ਤੱਕ ਜ਼ਰੂਰੀ ਸਿਹਤ ਨਾਲ ਜੁੜੀਆਂ ਸੇਵਾਵਾਂ ਪਹੁੰਚਾ ਸਕਣ।
ਸੋਨੂੰ ਸੂਦ ਨਾ ਸਿਰਫ਼ ਮੁੰਬਈ ਅਤੇ ਮਹਾਰਾਸ਼ਟਰ ਤੱਕ ਦੀ ਮਦਦ ਕਰ ਰਹੇ ਹਨ ਸਗੋਂ ਦੇਸ਼ ਦੇ ਕੋਨੇ-ਕੋਨੇ ਤੱਕ ਆਪਣੀ ਸੇਵਾ ਪਹੁੰਚਾ ਰਹੇ ਹਨ। ਚਾਹੇ ਫਿਰ ਦਿੱਲੀ ਹੋਵੇ ਉੱਤਰ ਪ੍ਰਦੇਸ਼ ਹੋਵੇ ਜਾਂ ਫਿਰ ਮੱਧ ਪ੍ਰਦੇਸ਼ ਸੋਨੂੰ ਸੂਦ ਕੋਲ ਹਰ ਤਰ੍ਹਾਂ ਦੀ ਮਦਦ ਦੇ ਲਈ ਮੈਸੇਜ ਆ ਰਹੇ ਹਨ।
ਇਸ ਦੌਰਾਨ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਦਿੱਲੀ ਦੇ ਹਾਲ ਦੇਖ ਕੇ ਬੇਬੱਸ ਮਹਿਸੂਸ ਕਰ ਰਿਹਾ ਹਾਂ। ਸੋਨੂੰ ਸੂਦ ਨੇ ਆਪਣੇ ਟਵੀਟ ’ਚ ਕਿਹਾ ਸੀ ਕਿ ਦਿੱਲੀ ’ਚ ਭਗਵਾਨ ਲੱਭਣਾ ਆਸਾਨ ਹੈ ਪਰ ਹਸਪਤਾਲ ’ਚ ਬੈੱਡ ਲੱਭਣਾ ਮੁਸ਼ਕਿਲ’ ਪਰ ਲੱਭ ਹੀ ਲਵਾਂਗੇ, ਸਿਰਫ਼ ਹਿੰਮਤ ਨਾ ਹਾਰਨਾ’।
11 ਘੰਟੇ ’ਚ ਦਿੱਲੀ ’ਚ ਅਤੇ 9.5 ਘੰਟੇ ’ਚ ਯੂ.ਪੀ. ’ਚ ਮਿਲਿਆ ਬੈੱਡ
ਇਕ ਯੂਜ਼ਰ ਨੇ ਦਿੱਲੀ ’ਚ ਆਕਸੀਜਨ ਬੈੱਡ ਦੀ ਵਿਵਸਥਾ ਕਰਵਾਉਣ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਬੈੱਡ ਦੀ ਵਿਵਸਥਾ ਕਰਵਾ ਦਿੱਤੀ ਹੈ। ਸੋਨੂੰ ਨੇ ਇਕ ਹੋਰ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਦੇ ਹਸਪਤਾਲ ’ਚ ਉਨ੍ਹਾਂ ਨੇ ਇਕ ਬੈੱਡ ਦੀ ਵਿਵਸਥਾ ਕਰਵਾਉਣ ’ਚ ਕਿੰਨਾ ਸਮਾਂ ਲੱਗਾ।
ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ ਹੈ ‘ਦਿੱਲੀ ’ਚ ਬੈੱਡ ਦੀ ਵਿਵਸਥਾ ਕਰਵਾਉਣ ’ਚ ਮੈਨੂੰ 11 ਘੰਟੇ ਦਾ ਸਮਾਂ ਲੱਗ ਗਿਆ ਅਤੇ ਉੱਤਰ ਪ੍ਰਦੇਸ਼ ’ਚ ਇਕ ਬੈੱਡ ਦੀ ਵਿਵਸਥਾ ’ਚ 9.5 ਘੰਟੇ ਲੱਗੇ। ਫਿਰ ਵੀ ਅਸੀਂ ਕਰ ਕੇ ਦਿਖਾਵਾਂਗੇ’।