ਕੋਰੋਨਾ ਨਾਲ ਮਰਨ ਵਾਲਿਆਂ ਦੇ ਸਸਕਾਰ ਦਾ ਖਰਚ ਚੁੱਕੇ ਸਰਕਾਰ, ਸੋਨੂੰ ਸੂਦ ਨੇ ਕੀਤੀ ਖ਼ਾਸ ਅਪੀਲ

05/02/2021 11:56:31 AM

ਮੁੰਬਈ (ਬਿਊਰੋ)– ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਬਹੁਤ ਸਾਰੇ ਲੋਕ ਇਸ ਔਖੀ ਘੜੀ ’ਚੋਂ ਬਾਹਰ ਆਉਣ ਲਈ ਆਪਣੇ ਤਰੀਕੇ ਨਾਲ ਸਹਾਇਤਾ ਕਰ ਰਹੇ ਹਨ। ਅਦਾਕਾਰ ਸੋਨੂੰ ਸੂਦ ਲਗਾਤਾਰ ਇਕ ਸਾਲ ਤੋਂ ਕੋਰੋਨਾ ਦੇ ਮਰੀਜ਼ਾਂ ਤੇ ਲੋੜਵੰਦਾਂ ਦੀ ਮਦਦ ’ਚ ਲੱਗੇ ਹੋਏ ਹਨ ਪਰ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕੁਝ ਲੋਕਾਂ ਦੇ ਬਾਹਰ ਜਾਣ ਦਾ ਅਫ਼ਸੋਸ ਵੀ ਹੈ। ਇਸ ਲਈ ਉਸ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਇਕ ਵੀਡੀਓ ਸਾਂਝੀ ਕਰਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਸੋਨੂੰ ਨੇ ਕਿਹਾ, ‘ਮੈਂ ਤੁਹਾਡੇ ਨਾਲ ਇਕ ਛੋਟਾ ਜਿਹਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹਾਂ। ਕੱਲ ਰਾਤ ਤਿੰਨ ਵਜੇ ਤੱਕ ਮੈਂ ਕਿਸੇ ਨੂੰ ਬਿਸਤਰੇ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਉਸ ਨੂੰ ਇਕ ਬਿਸਤਰਾ ਵੀ ਦਿੱਤਾ। ਫਿਰ ਵੈਂਟੀਲੇਟਰਾਂ ਲਈ ਉਸ ਦਾ ਸੰਘਰਸ਼ ਸ਼ੁਰੂ ਹੋਇਆ। ਸਵੇਰ ਹੋਣ ਤੱਕ ਅਸੀਂ ਵੀ ਇਕ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਪਰ ਉਹ ਬਚ ਨਹੀਂ ਸਕਿਆ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਨੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਤਸਵੀਰ ਹੋ ਰਹੀ ਵਾਇਰਲ

ਸੋਨੂੰ ਨੇ ਅੱਗੇ ਕਿਹਾ, ‘ਇਸ ਤੋਂ ਬਾਅਦ ਸਸਕਾਰ ਲਈ ਮੁੜ ਸਮੱਸਿਆ ਆਈ। ਉਨ੍ਹਾਂ ਕੋਲ ਪੈਸੇ ਨਹੀਂ ਸਨ। ਸਸਕਾਰ ਲਈ ਕੋਈ ਜਗ੍ਹਾ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਉਸ ਦੇ ਸਸਕਾਰ ਦਾ ਪ੍ਰਬੰਧ ਵੀ ਕੀਤਾ। ਇਸ ਸਮੇਂ ਦੌਰਾਨ ਮੇਰੇ ਮਨ ’ਚ ਇਕ ਵਿਚਾਰ ਆਇਆ। ਅੱਜ ਦੇਸ਼ ਦਾ ਹਰ ਵਿਅਕਤੀ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ, ਉਸ ਦਾ ਸੰਘਰਸ਼ ਘਰੋਂ ਹੀ ਸ਼ੁਰੂ ਹੁੰਦਾ ਹੈ। ਫਿਰ ਇਹ ਆਕਸੀਜਨ, ਹਸਪਤਾਲ, ਬਿਸਤਰੇ, ਆਈ. ਸੀ. ਯੂ., ਵੈਂਟੀਲੇਟਰ ਤੇ ਸ਼ਮਸ਼ਾਨ ਘਾਟ ਤੱਕ ਜਾਰੀ ਹੈ।’

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਸੋਨੂੰ ਸੂਦ ਨੇ ਕਿਹਾ, ‘ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ ਪਰ ਸਾਰਿਆਂ ਤਕ ਪਹੁੰਚਣਾ ਮੁਸ਼ਕਿਲ ਹੈ। ਸਾਰੇ ਲੋਕ ਆਪਣੀਆਂ ਸਮੱਸਿਆਵਾਂ ਸਾਡੇ ਤੱਕ ਨਹੀਂ ਪਹੁੰਚਾ ਸਕਦੇ। ਮੈਂ ਸਰਕਾਰ ਨੂੰ ਅਜਿਹਾ ਨਿਯਮ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਸਸਕਾਰ ’ਤੇ ਖਰਚਾ ਨਾ ਆਵੇ। ਇਹ ਸੇਵਾ ਜਲਦ ਹੀ ਸਾਰਿਆਂ ਲਈ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ।

ਸੋਨੂੰ ਨੇ ਖਰਚਿਆਂ ਦੇ ਅੰਕੜੇ ਵੀ ਜ਼ਾਹਿਰ ਕੀਤੇ। ਉਸ ਨੇ ਕਿਹਾ, ‘ਹਰ ਰੋਜ਼ ਹਜ਼ਾਰਾਂ ਤੋਂ ਵੱਧ ਲੋਕ ਮਰ ਰਹੇ ਹਨ। ਇਕ ਆਦਮੀ ਦੇ ਸਸਕਾਰ ਦੀ ਕੀਮਤ 15-20 ਹਜ਼ਾਰ ਰੁਪਏ ਹੈ। ਇਸ ਦੇ ਅਨੁਸਾਰ ਹਰ ਦਿਨ ਸੱਤ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜੇ ਸਰਕਾਰ ਪਹਿਲ ਕਰਦੀ ਹੈ ਤਾਂ ਲੋਕਾਂ ਨੂੰ ਬਹੁਤ ਮਦਦ ਮਿਲੇਗੀ। ਇਸ ਸਮੇਂ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।’

ਨੋਟ– ਸੋਨੂੰ ਸੂਦ ਦੀ ਇਸ ਵੀਡੀਓ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News