ਇਸ ਕਾਰਨ ਸੋਨੂੰ ਸੂਦ ਦੀ ਮੁੜ ਛਿੜੀ ਹਰ ਪਾਸੇ ਚਰਚਾ
Sunday, Sep 13, 2020 - 01:18 PM (IST)
ਮੁੰਬਈ(ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਅਦਾਕਾਰੀ ਦਾ ਤਾਂ ਹਰ ਕੋਈ ਕਾਇਲ ਹੋਵੇਗਾ ਹੀ ਪਰ ਸੋਨੂੰ ਸੂਦ ਦੀ ਨਿਰਸਵਾਰਥ ਸੇਵਾ ਦੇ ਮੁਰੀਦ ਕਈ ਲੋਕ ਜ਼ਰੂਰ ਹੋਣਗੇ। ਸੋਨੂੰ ਸੂਦ ਆਏ ਦਿਨੀਂ ਆਪਣੇ ਨੇਕ ਕੰਮਾਂ ਕਾਰਣ ਚਰਚਾ 'ਚ ਆ ਹੀ ਜਾਂਦੇ ਨੇ। ਲੌਕਡਾਊਨ 'ਚ ਲੋਕਾਂ ਨੂੰ ਘਰ-ਘਰ ਪਹੁੰਚਾਉਣ ਵਾਲੇ ਸੋਨੂੰ ਸੂਦ ਨੇ ਹੁਣ ਫੇਰ ਸੇਵਾ ਲਈ ਆਪਣੇ ਹੱਥ ਅੱਗੇ ਵਧਾਏ ਹਨ।
ਸੋਨੂੰ ਸੂਦ ਨੇ ਸੇਵਾ ਕਰਣ ਦੇ ਚਲਦਿਆਂ ਇਕ ਹੋਰ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸੋਨੂੰ ਸੂਦ ਹੁਣ ਗਰੀਬ ਬੱਚਿਆਂ ਦੀ ਪੜਾਈ ਲਈ ਸਕਾਲਰਸ਼ਿਪ ਦੇਣ ਦੀ ਸ਼ੁਰੂਆਤ ਕਰਨ ਜਾ ਰਹੇ ਹਨ।ਇਸ ਮੁਹਿੰਮ ਦੇ ਤਹਿਤ ਗਰੀਬ ਬਚਿਆਂ ਨੂੰ ਪੜਾਈ ਲਈ ਸ਼ਕਾਲਰਸ਼ਿਪ ਦਿੱਤੀ ਜਾਵੇਗੀ । ਇਸ ਦੀ ਸਾਰੀ ਜਾਣਕਾਰੀ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ।ਸੋਨੂੰ ਸੂਦ ਨੇ ਇਕ ਵੱੈਬਸਾਈਟ ਵੀ ਸਾਂਝੀ ਕੀਤੀ ਹੈ ਤੇ ਕਿਹਾ ਜੋ ਵੀ ਲੋੜਵੰਦ ਬੱਚੇ ਉਹ ਇਸ ਵੈੱਬਸਾਈਟ 'ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
Related News
ਕੁਦਰਤ ਦਾ ਕ੍ਰਿਸ਼ਮਾ! 114 ਸਾਲਾ ਬੇਬੇ ਦੇ ਮੁੜ ਆਏ ਦੰਦ, ਪਰ ਫਿੰਗਰਪ੍ਰਿੰਟ ਨਾ ਲੱਗਣ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੀ
