ਸੋਨੂੰ ਸੂਦ ਨੂੰ ਮਿਲਣ ਹੈਦਰਾਬਾਦ ਤੋਂ ਨੰਗੇ ਪੈਰੀਂ ਮੁੰਬਈ ਪਹੁੰਚਿਆ ਇਹ ਲੜਕਾ, ਤੈਅ ਕੀਤਾ 700 ਕਿਲੋਮੀਟਰ ਦਾ ਸਫਰ

Saturday, Jun 12, 2021 - 01:10 PM (IST)

ਸੋਨੂੰ ਸੂਦ ਨੂੰ ਮਿਲਣ ਹੈਦਰਾਬਾਦ ਤੋਂ ਨੰਗੇ ਪੈਰੀਂ ਮੁੰਬਈ ਪਹੁੰਚਿਆ ਇਹ ਲੜਕਾ, ਤੈਅ ਕੀਤਾ 700 ਕਿਲੋਮੀਟਰ ਦਾ ਸਫਰ

ਮੁੰਬਈ (ਬਿਊਰੋ)– ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ’ਚ ਤਮਾਮ ਲੋਕਾਂ ਲਈ ਫ਼ਰਿਸ਼ਤਾ ਸਾਬਿਤ ਹੋਏ ਹਨ। ਉਹ ਲਗਾਤਾਰ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਤੇ ਲੋਕ ਉਨ੍ਹਾਂ ਨੂੰ ਵੱਖ-ਵੱਖ ਢੰਗ ਨਾਲ ਧੰਨਵਾਦ ਕਹਿ ਰਹੇ ਹਨ। ਹੁਣ ਇਕ ਪ੍ਰਸ਼ੰਸਕ ਹੈਦਰਾਬਾਦ ਤੋਂ ਨੰਗੇ ਪੈਰ ਅਦਾਕਾਰ ਨੂੰ ਮਿਲਣ ਮੁੰਬਈ ਪਹੁੰਚਿਆ। ਸੋਨੂੰ ਸੂਦ ਨੇ ਖ਼ੁਦ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਾਹੁਣਾ ਬਣ ਉਸ ਇਸ ਫ਼ਿਲਮ ’ਚ ਨਜ਼ਰ ਆਵੇਗਾ ਰਣਜੀਤ ਬਾਵਾ, ਨਵੀਂ ਫ਼ਿਲਮ ਦਾ ਸਾਂਝਾ ਕੀਤਾ ਪੋਸਟਰ

ਵੈਂਕਟੇਸ਼ ਨਾਂ ਦੇ ਪ੍ਰਸ਼ੰਸਕ ਨਾਲ ਤਸਵੀਰ ਸਾਂਝੀ ਕਰਦਿਆਂ ਸੋਨੂੰ ਨੇ ਟਵੀਟ ਕੀਤਾ, ‘ਇਹ ਲੜਕਾ ਨੰਗੇ ਪੈਰੀਂ ਮੈਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਆਇਆ ਹੈ, ਜਦਕਿ ਉਸ ਦੇ ਆਉਣ ਲਈ ਵਾਹਨ ਦਾ ਇੰਤਜ਼ਾਮ ਕਰ ਦਿੱਤਾ ਸੀ। ਉਹ ਸੱਚ ’ਚ ਪ੍ਰੇਰਿਤ ਕਰਨ ਵਾਲਾ ਹੈ। ਹਾਲਾਂਕਿ ਮੈਂ ਕਿਸੇ ਨੂੰ ਨਹੀਂ ਕਹਾਂਗਾ ਕਿ ਉਹ ਅਜਿਹਾ ਕਦਮ ਚੁੱਕਣ।’

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਦੱਸਣਯੋਗ ਹੈ ਕਿ ਸੋਨੂੰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਦੇਸ਼ ’ਚ ਲਗਭਗ 15 ਤੋਂ 18 ਆਕਸੀਜਨ ਪਲਾਂਟ ਲਗਵਾਉਣਗੇ। ਉਹ ਇਸ ਦੀ ਸ਼ੁਰੂਆਤ ਕੁਰਨੂਲ ਤੇ ਨੇਲੋਰ ਤੋਂ ਕਰਨਗੇ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਪੰਜਾਬ, ਉਤਰਾਖੰਡ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਕਈ ਹੋਰਨਾਂ ਸੂਬਿਆਂ ’ਚ ਵੀ ਪਲਾਂਟ ਲਗਵਾਉਣ ਜਾ ਰਹੇ ਹਨ।

ਕੋਰੋਨਾ ਦੀ ਦੂਜੀ ਲਹਿਰ ’ਚ ਸੋਨੂੰ ਤਮਾਮ ਲੋਕਾਂ ਨੂੰ ਆਕਸੀਜਨ ਸਿਲੰਡਰ, ਆਈ. ਸੀ. ਯੂ. ਬੈੱਡਸ ਮੁਹੱਈਆ ਕਰਵਾ ਚੁੱਕੇ ਹਨ। ਦਿੱਲੀ ਤੋਂ ਮਦਦ ਮੰਗਣ ਵਾਲਿਆਂ ਦੀ ਗਿਣਤੀ ਜ਼ਿਆਦਾ ਦੱਸਦਿਆਂ ਉਥੋਂ ਲਈ ਖ਼ਾਸ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਟਵਿਟਰ ਤੋਂ ਇਲਾਵਾ ਸੋਨੂੰ ਟੈਲੀਗ੍ਰਾਮ ਰਾਹੀਂ ਵੀ ਲੋਕਾਂ ਨਾਲ ਜੁੜੇ ਹਨ। ਪਿਛਲੇ ਸਾਲ ਵੀ ਤਾਲਾਬੰਦੀ ਸਮੇਂ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਇਆ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News