ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਬਤੌਰ ਭਰਾ ਮਾਲਵਿਕਾ ਨਾਲ ਹਮੇਸ਼ਾ ਖੜ੍ਹਾ ਰਹਾਂਗਾ : ਸੋਨੂੰ ਸੂਦ

Friday, Jan 14, 2022 - 05:53 PM (IST)

ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਬਤੌਰ ਭਰਾ ਮਾਲਵਿਕਾ ਨਾਲ ਹਮੇਸ਼ਾ ਖੜ੍ਹਾ ਰਹਾਂਗਾ : ਸੋਨੂੰ ਸੂਦ

ਮੁੰਬਈ (ਬਿਊਰੋ) - ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦੇਰ ਪਹਿਲਾਂ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਅਜਿਹੇ 'ਚ ਭਾਜਪਾ ਸੋਨੂੰ ਸੂਦ 'ਤੇ ਨਿਸ਼ਾਨਾ ਸਾਧ ਸਕਦੀ ਹੈ। ਹਾਲਾਂਕਿ ਸੋਨੂੰ ਸੂਦ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ ਤੇ ਅਜਿਹਾ ਹੋਣਾ ਵੀ ਨਹੀਂ ਚਾਹੀਦਾ। ਸੋਨੂੰ ਸੂਦ ਨੇ ਸਪੱਸ਼ਟ ਕਿਹਾ ਕਿ, ''ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੈ। ਮੇਰਾ ਕੰਮ ਐਕਟਿੰਗ ਹੈ ਅਤੇ ਮੈਂ ਐਕਟਿੰਗ ਕਰਦਾ ਰਹਾਂਗਾ। ਮੇਰਾ ਸਿਆਸਤ ਨਾਲ ਕੋਈ ਲੈਣਾ-ਦੇਣ ਨਹੀਂ ਹੈ। ਫਿਲਹਾਲ ਐਕਟਿੰਗ ਤੇ ਲੋਕਾਂ ਦੀ ਸੇਵਾ ਹੀ ਮੇਰਾ ਟਾਰਗੈਟ ਹੈ। ਮੈਂ ਚਾਹੁੰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਾਂ। ਮੇਰਾ ਮਿਸ਼ਨ ਪੰਜਾਬ ਤੱਕ ਸੀਮਤ ਨਹੀਂ ਹੈ। ਮੇਰਾ ਮਿਸ਼ਨ ਪੂਰੇ ਦੇਸ਼ ਤੱਕ ਹੈ।''

PunjabKesari

ਦੱਸ ਦਈਏ ਕਿ ਮੋਗਾ ਤੋਂ ਮਾਲਵਿਕਾ ਵਿਧਾਨ ਸਭਾ ਸੀਟ ਲਈ ਉਮੀਦਵਾਰ ਹੋ ਸਕਦੀ ਹੈ। ਸੋਨੂੰ ਸੂਦ ਨੇ ਕਿਹਾ ਕਿ ਰਾਜਨੀਤੀ 'ਚ ਆਉਣ ਦਾ, ਲੋਕਾਂ ਦੀ ਸੇਵਾ ਕਰਨ ਅਤੇ ਸਿਸਟਮ 'ਚ ਆਉਣ ਦੇ ਇਹ ਸਾਰੇ ਫੈਸਲੇ ਮਾਲਵਿਕਾ ਦੇ ਖ਼ੁਦ ਦੇ ਹਨ। ਮੈਂ ਬਤੌਰ ਭਰਾ ਉਸ ਨਾਲ ਹਮੇਸ਼ਾ ਖੜ੍ਹਾ ਰਹਾਂਗਾ। ਹਮੇਸ਼ਾ ਗਾਈਡ ਕਰਦਾ ਰਹਾਂਗਾ ਪਰ ਮੈਂ ਪਾਲੀਟੀਕਲ ਡਿਸਟ੍ਰੈਕਸ਼ਨ ਤੋਂ ਦੂਰ ਰਹਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ 'ਤੇ ਨਿਸ਼ਾਨਾ ਸਾਧਿਆ ਜਾਵੇਗਾ। ਮੈਂ ਭਾਜਪਾ ਦੇ ਕੰਮ ਦੀ ਤਾਰੀਫ ਕਰਦਾ ਹਾਂ, ਜਿਨ੍ਹਾਂ ਸੂਬਿਆਂ 'ਚ ਉਨ੍ਹਾਂ ਦੀਆਂ ਸਰਕਾਰਾਂ ਹਨ, ਉਹ ਕਮਾਲ ਦਾ ਕੰਮ ਕਰ ਰਹੀਆਂ ਹਨ ਅਤੇ ਅੱਗੇ ਵੀ ਕਰਦੀਆਂ ਰਹਿਣਗੀਆਂ। ਮਕਸਦ ਤਾਂ ਹਿੰਦੋਸਤਾਨ ਨੂੰ ਬਣਾਉਣਾ ਹੈ। ਸਰਕਾਰਾਂ ਨਾਲ ਫਰਕ ਨਹੀਂ ਪੈਂਦਾ। ਮੇਰੇ ਭਾਜਪਾ ਦੇ ਬਹੁਤ ਸਾਰੇ ਦੋਸਤ ਹਨ। ਮੈਂ ਹਮੇਸ਼ਾ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਬੇਹਤਰ ਕੰਮ ਕਰਦੇ ਰਹੋ।

PunjabKesari

ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਭੈਣ ਮਾਲਵਿਕਾ ਸੂਦ ਨਾਲ ਲੋਹੜੀ ਦਾ ਤਿਉਹਾਰ ਆਪਣੇ ਅੰਦਾਜ਼ ’ਚ ਮਨਾਇਆ ਤੇ ਆਪਣੇ ਬਚਪਨ ਨੂੰ ਯਾਦ ਕੀਤਾ। ਸੋਸ਼ਲ ਮੀਡੀਆ ’ਤੇ ਸੋਨੂੰ ਸੂਦ ਨੇ ਲੋਹੜੀ ਮਨਾ ਕੇ ਆਪਣੇ ਬਚਪਨ ਨੂੰ ਯਾਦ ਕੀਤਾ। ਉਨ੍ਹਾਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਪਰਿਵਾਰ ਨਾਲ ਪੰਜਾਬੀ ਅੰਦਾਜ਼ ’ਚ ਲੋਹੜੀ ਮਨਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਸੋਨੂੰ ਸੂਦ ਲੋਹੜੀ ’ਤੇ ਗਾਇਆ ਪੰਜਾਬੀ ਲੋਕ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਆਪਣੇ ਬਚਪਨ ਨੂੰ ਯਾਦ ਕਰਦਿਆਂ ਸੋਨੂੰ ਸੂਦ ਵੀਡੀਓ ’ਚ ਕਹਿੰਦੇ ਹਨ, ‘ਬਹੁਤ ਸਾਰੇ ਲੋਕ ਜਾਣਦੇ ਹਨ ਕਿ ਬਚਪਨ ’ਚ ਜਦੋਂ ਅਸੀਂ ਲੋਹੜੀ ਮਨਾਉਣ ਜਾਂਦੇ ਸੀ ਤਾਂ ਗਾਉਂਦੇ ਸੀ।’ ਵੀਡੀਓ ’ਚ ਸੋਨੂੰ ਸੂਦ ਤੇ ਉਸ ਦੀ ਭੈਣ ਮਾਲਵਿਕਾ ਨੇ ਮਸਤੀ ਕਰਦਿਆਂ ‘ਸੁੰਦਰ ਮੁੰਦਰੀਏ’ ਵੀ ਗਾਇਆ। ਇਸ ਵਾਰ ਮਾਲਵਿਕਾ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ, ਜਿਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ।


author

sunita

Content Editor

Related News