ਬੈਂਡ ਵਾਲਾ ਬਣ ਕੇ ਹੁਣ ਸੋਨੂੰ ਸੂਦ ਨੇ ਵਜਾਇਆ ਢੋਲ, ‘ਵਿਆਹਾਂ ਲਈ ਜਲਦ ਸੰਪਰਕ ਕਰੋ’

Friday, Apr 16, 2021 - 04:30 PM (IST)

ਬੈਂਡ ਵਾਲਾ ਬਣ ਕੇ ਹੁਣ ਸੋਨੂੰ ਸੂਦ ਨੇ ਵਜਾਇਆ ਢੋਲ, ‘ਵਿਆਹਾਂ ਲਈ ਜਲਦ ਸੰਪਰਕ ਕਰੋ’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਨੇਕ ਕੰਮਾਂ ਦੇ ਚਰਚੇ ਬੇਹੱਦ ਆਮ ਹੋ ਗਏ ਹਨ। ਕੋਰੋਨਾ ਵਾਇਰਸ ਦੀ ਮਹਾਮਾਰੀ ਮੌਕੇ ਸੋਨੂੰ ਸੂਦ ਨੇ ਦਿਲ ਖੋਲ੍ਹ ਕੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੀ ਮਦਦ ਕੀਤੀ ਤੇ ਪੂਰੇ ਦੇਸ਼ ਨੂੰ ਆਪਣਾ ਦੀਵਾਨਾ ਬਣਾ ਲਿਆ।

ਇਹੀ ਕਾਰਨ ਹੈ ਕਿ ਸੋਨੂੰ ਸੂਦ ਦੇ ਨੇਕ ਕੰਮਾਂ ਦੀ ਚਰਚਾ ਹੁਣ ਬੇਹੱਦ ਆਮ ਗੱਲ ਹੋ ਗਈ ਹੈ। ਇਸ ਵਿਚਾਲੇ ਅਦਾਕਾਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਮਾਮਲੇ 'ਚ ਡੀ. ਆਈ. ਜੀ. ਨੇ ਸੌਂਪੀ ਰਿਪੋਰਟ, ਹੁਣ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ਼

ਇਸ ਵੀਡੀਓ ’ਚ ਸੋਨੂੰ ਸੂਦ ਬੈਂਡ ਵਜਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਨਾਲ ਇਸ ਵੀਡੀਓ ’ਚ ਦੋ ਹੋਰ ਸ਼ਖ਼ਸ ਹਨ, ਜਿਨ੍ਹਾਂ ਨੂੰ ਸੋਨੂੰ ਆਪਣੇ ਪ੍ਰਸ਼ੰਸਕਾਂ ਨਾਲ ਮਿਲਵਾ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਸੋਨੂੰ ਸੂਦ ਵੀਡੀਓ ’ਚ ਕਹਿੰਦੇ ਹਨ, ‘ਕਦੇ ਵੀ ਵਿਆਹ ਕਰਵਾਉਣਾ ਹੋਵੇ ਤਾਂ ਸਾਡਾ ਬੈਂਡ ਜੁਆਇਨ ਕਰੋ। ਇਹ ਬਹੁਤ ਜ਼ਬਰਦਸਤ ਹੈ। ਅੱਜ ਸਾਡੇ ਨਾਲ ਸੁਰੇਸ਼ ਤੇ ਵਾਸੂ ਹਨ।’ ਇਸ ਤੋਂ ਬਾਅਦ ਸੋਨੂੰ ਸੂਦ ਬੈਂਡ ਵਾਲਿਆਂ ਨਾਲ ਮਿਲ ਕੇ ਢੋਲ ਵਜਾਉਣਾ ਸ਼ੁਰੂ ਕਰ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਹੈ, ‘ਬੈਂਡ ਵਾਲਾ, ਵਿਆਹਾਂ ਲਈ ਜਲਦ ਸੰਪਰਕ ਕਰੋ।’ ਆਪਣੇ ਫੇਵਰੇਟ ਅਦਾਕਾਰ ਸੋਨੂੰ ਸੂਦ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਸੋਨੂੰ ਸੂਦ ਅਕਸਰ ਇਸ ਤਰ੍ਹਾਂ ਦੀਆਂ ਮਜ਼ੇਦਾਰ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਉਹ ਕਦੇ ਸ਼ੂਟਿੰਗ ਸੈੱਟ ’ਤੇ ਡੋਸਾ ਬਣਾਉਂਦੇ ਹੋਏ ਤਾਂ ਕਦੇ ਟੇਲਰਿੰਗ ਦਾ ਕੰਮ ਕਰਦੇ ਨਜ਼ਰ ਆ ਚੁੱਕੇ ਹਨ।

ਨੋਟ– ਸੋਨੂੰ ਸੂਦ ਦਾ ਇਹ ਅੰਦਾਜ਼ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News