ਸੋਨੂੰ ਨਿਗਮ ਨੇ ਬੈਂਗਲੁਰੂ ਕੰਸਰਟ ਵਿਵਾਦ ਲਈ ਮੰਗੀ ਮਾਫੀ, ਕਿਹਾ- "Sorry Karnataka"
Tuesday, May 06, 2025 - 03:11 PM (IST)

ਨਵੀਂ ਦਿੱਲੀ (ਏਜੰਸੀ)- ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਹਾਲ ਹੀ ਵਿਚ ਬੈਂਗਲੁਰੂ ਦੇ ਇਕ ਕਾਲਜ ਵਿਚ ਪ੍ਰੋਗਰਾਮ ਦੌਰਾਨ ਦਿੱਤੇ ਗਏ ਬਿਆਨ ਲਈ ਮਾਫੀ ਮੰਗੀ ਹੈ। ਸੋਨੂੰ ਨਿਗਮ ਨੇ ਸੋਮਵਾਰ ਸ਼ਾਮ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, 'ਸੋਰੀ ਕਰਨਾਟਕ। ਮੇਰਾ ਪਿਆਰ ਤੁਹਾਡੇ ਲਈ ਮੇਰੇ ਹੰਕਾਰ ਤੋਂ ਵੱਡਾ ਹੈ। ਹਮੇਸ਼ਾ ਤੁਹਾਡੇ ਨਾਲ ਪਿਆਰ ਕਰਦਾ ਰਹਾਂਗਾ।'
ਇਹ ਵੀ ਪੜ੍ਹੋ : 30 ਸਾਲ ਦੀ ਉਮਰ 'ਚ ਇਹ ਮਸ਼ਹੂਰ ਅਦਾਕਾਰਾ ਬਣੀ ਕੁਆਰੀ ਮਾਂ, ਕ੍ਰਿਕਟਰ ਨਾਲ ਅਫੇਅਰ ਮਗਰੋਂ ਹੋਈ ਬੇਘਰ
ਇਹ ਵਿਵਾਦ 25 ਅਪ੍ਰੈਲ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੋਨੂੰ ਨਿਗਮ ਬੈਂਗਲੁਰੂ ਦੇ ਇਕ ਕਾਲਜ ਵਿਚ ਪੇਸ਼ਕਾਰੀ ਦੇ ਰਹੇ ਸਨ। ਆਪਣੀ ਇਕ ਵੀਡੀਓ ਵਿਚ ਗਾਇਕ ਨੇ ਦੱਸਿਆ ਕਿ ਕੁੱਝ ਮੁੰਡਿਆਂ ਨੇ ਉਨ੍ਹਾਂ ਨੂੰ ਕੰਨੜ ਭਾਸ਼ਾ ਵਿਚ ਗਾਉਣ ਲਈ ਧਮਕਾਇਆ ਸੀ। ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਸੀ, ਕੰਨੜ, ਕੰਨੜ...ਇਹੀ ਵਜ੍ਹਾ ਹੈ ਪਹਿਲਗਾਮ ਵਾਲੀ ਘਟਨਾ ਦੀ।'
ਇਹ ਵੀ ਪੜ੍ਹੋ: ਮੇਟ ਗਾਲਾ 'ਚ ਅਦਾਕਾਰਾ ਕਿਆਰਾ ਅਡਵਾਨੀ ਨੇ ਬੇਬੀ ਬੰਪ ਕੀਤਾ ਫਲਾਂਟ, ਡਰੈੱਸ 'ਤੇ ਲਖਿਆ ਸੀ ਖਾਸ ਸੰਦੇਸ਼
ਉਨ੍ਹਾਂ ਦੇ ਇਸ ਬਿਆਨ ਨੂੰ ਕਈ ਲੋਕਾਂ ਨੇ ਇਤਰਾਜ਼ਯੋਗ ਦੱਸਿਆ। ਬੈਂਗਲੁਰੂ ਦੇ ਅਵਲਾਹੱਲੀ ਪੁਲਸ ਥਾਣੇ ਵਿਚ 3 ਮਈ ਨੂੰ ਸੋਨੂੰ ਨਿਗਮ ਖਿਲਾਫ ਐੱਫ.ਆਈ.ਆਰ. ਦਰਜ ਕਰਾਈ ਗਈ ਸੀ। ਸੋਮਵਾਰ ਨੂੰ ਕਰਨਾਟਕ ਫਿਲਮ ਚੈਂਬਰ ਆਫ ਕਾਮਰਸ ਨੇ ਗਾਇਕ ਖਿਲਾਫ 'ਅਸਹਿਯੋਗ' ਮੁਹਿੰਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨਾਲ ਕੰਨੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਹ ਵੀ ਪੜ੍ਹੋ: "ਪੰਜਾਬੀ ਆ ਗਏ ਓਏ", ਮੇਟ ਗਾਲਾ 2025 ਤੋਂ ਦੋਸਾਂਝਾਵਾਲੇ ਦੀ ਮਹਾਰਾਜਾ ਵਾਲੀ ਲੁੱਕ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8