ਇਸ ਦਿਨ ਰਿਲੀਜ਼ ਹੋਵੇਗੀ ''ਸੌਂਕਣ ਸੌਂਕਣੇ 2'', ਜਾਣੋ ਕੀ ਹੈ ਇਸ ਵਾਰ ਖ਼ਾਸ?

Sunday, Oct 13, 2024 - 03:42 PM (IST)

ਇਸ ਦਿਨ ਰਿਲੀਜ਼ ਹੋਵੇਗੀ ''ਸੌਂਕਣ ਸੌਂਕਣੇ 2'', ਜਾਣੋ ਕੀ ਹੈ ਇਸ ਵਾਰ ਖ਼ਾਸ?

ਮੁੰਬਈ- ਫ਼ਿਲਮ 'ਸੌਂਕਣ ਸੌਂਕਣੇ' ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਸੀ ਅਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ ਖੂਬ ਧੂਮ ਮਚਾਈ ਸੀ। ਹੁਣ ਇੱਕ ਵਾਰ ਲੋਕਾਂ ਨੂੰ ਹਸਾਉਣ ਲਈ ਮੇਕਰਸ ‘ਸੌਂਕਣ ਸੌਂਕਣੇ 2’ ਲੈ ਕੇ ਆ ਰਹੇ ਹਨ।ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ ਦੇ ਨਿਰਮਾਤਾ ਜਤਿਨ ਸੇਠੀ, ਰਵੀ ਦੂਬੇ ਅਤੇ ਸਰਗੁਣ ਮਹਿਤਾ ਹਨ, ਇਨ੍ਹਾਂ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਅਤੇ ਇਸ ਫਿਲਮ ਦਾ ਲੇਖਨ ਅੰਬਰਦੀਪ ਸਿੰਘ ਵੱਲੋਂ ਕੀਤਾ ਗਿਆ ਹੈ ਜੋ ਕਈ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ। ‘ਨਾਦ ਸਟੂਡਿਓਜ਼ ਪ੍ਰਾਈਵੇਟ ਲਿਮਟਿਡ’ ਅਤੇ ‘ਡਰਾਮੀਯਾਤਾ ਇੰਟਰਟੇਨਮੈਂਟ’ ਵੱਲੋਂ ਸੁਯੰਕਤ ਰੂਪ 'ਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਅਦਾਕਾਰਾ ਸਰਗੁਣ ਮਹਿਤਾ ਨੇ ਫਿਲਮ ਦੇ ਪੋਸਟਰ ਨੂੰ ਆਪਣੇ  ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ‘ਸੌਂਕਣ ਸੌਂਕਣੇ 2’ ਫਿਲਮ 30 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਅਦਾਕਾਰਾ ਨੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ ਸਾਡੇ ਉਦਯੋਗ ਦੇ ਦੋਸਤਾਂ ਲਈ ਸਨਮਾਨ ਅਤੇ ਪਿਆਰ 'ਚ, ਅਸੀਂ ਇੱਕ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕਰਦੇ ਹਾਂ, ਸੌਂਕਣ ਸੌਂਕਣੇ 2 ਸਿਨੇਮਾਘਰਾਂ 'ਚ 30 ਮਈ 2025 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਨੇਮਾਘਰਾਂ 'ਚ ਮਿਲਦੇ ਹਾਂ! ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ 'ਚ ਵਿਖਾਈ ਦੇਣਗੇ, ਜਿਨ੍ਹਾਂ 'ਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ ਆਦਿ ਵੀ ਸ਼ਾਮਿਲ ਹਨ। ਦੱਸ ਦੇਈਏ ਕਿ ਇਸ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -ਯੁਵਿਕਾ- ਪ੍ਰਿੰਸ ਨਰੁਲਾ ਨੇ ਵੈਡਿੰਗ Anniversery ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਸੌਂਕਣ ਸੌਂਕਣੇ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਜਿਸ 'ਚ ਇੱਕ ਜੋੜੇ ਨਿਰਮਲ ਅਤੇ ਨਸੀਬ ਦੀ ਕਹਾਣੀ ਦਿਖਾਈ ਗਈ ਹੈ। ਉਨ੍ਹਾਂ ਦੇ ਵਿਆਹ ਨੂੰ 8 ਸਾਲ ਹੋ ਗਏ ਹਨ ਪਰ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਉਸ ਦੇ ਕੋਈ ਬੱਚਾ ਨਾ ਹੋਣ ਕਾਰਨ ਨਸੀਬ ਦੀ ਸੱਸ ਉਸ ਨੂੰ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਣ ਲਈ ਕਹਿੰਦੀ ਹੈ। ਨਸੀਬ ਨੇ ਆਪਣੇ ਪਤੀ ਦਾ ਦੂਜਾ ਵਿਆਹ ਆਪਣੀ ਭੈਣ ਨਾਲ ਕਰਵਾ ਦਿੱਤਾ। ਦੋ ਪਤਨੀਆਂ ਦੇ ਘਰ ਆਉਣ ਤੋਂ ਬਾਅਦ ਜੋ ਡਰਾਮਾ ਹੁੰਦਾ ਹੈ, ਤੁਹਾਨੂੰ ਫਿਲਮ ਦੇਖਣੀ ਪਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Priyanka

Content Editor

Related News