ਹੰਝੂ ਗੈਸ ਦੇ ਗੋਲਿਆਂ ’ਚ ਅਦਾਕਾਰਾ ਸੋਨੀਆ ਮਾਨ ਦੀ ਵਿਗੜੀ ਸਿਹਤ, ਤਣਾਅਪੂਰਨ ਬਣਿਆ ਮਾਹੌਲ
Wednesday, Feb 21, 2024 - 07:01 PM (IST)
ਐਂਟਰਟੇਨਮੈਂਟ ਡੈਸਕ - ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਕੁਝ ਨੌਜਵਾਨ ਕਿਸਾਨਾਂ ਵਲੋਂ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਕਈ ਪੜਾਅ ਵਾਲੇ ਬੈਰੀਕੇਡਾਂ ਵੱਲ ਵਧਣ ਤੋਂ ਬਾਅਦ ਹੰਝੂ ਗੈਸ ਦੇ ਗੋਲੇ ਛੱਡੇ। ਉਥੇ ਹੀ ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਇਸ ਸਮੇਂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਅੱਜ ਕੁਝ ਨੌਜਵਾਨ ਕਿਸਾਨਾਂ ਵੱਲੋਂ ਬੈਰੀਕੇਡਾਂ ਵੱਲ ਵਧਣ ਤੋਂ ਬਾਅਦ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਖਨੌਰੀ ਬਾਰਡਰ 'ਤੇ ਪੰਜਾਬੀ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਵੀ ਪਹੁੰਚੀ ਪਰ ਇਥੇ ਅੱਥਰੂ ਗੈਸ ਦੇ ਧੂੰਏਂ ਕਾਰਨ ਉਸ ਦੀ ਸਿਹਤ ਵਿਗੜ ਗਈ। ਧੂੰਏਂ ਕਾਰਨ ਸੋਨੀਆ ਮਾਨ ਲਗਾਤਾਰ ਖੰਘ ਰਕਰ ਰਹੀ ਹੈ ਅਤੇ ਉਥੇ ਮੌਜੂਦ ਕੁਝ ਕਿਸਾਨ ਉਸ ਦੀ ਮਦਦ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਹਰਿਆਣਾ ਪੁਲਸ ਨੇ ਸਵੇਰੇ ਕਰੀਬ 11 ਵਜੇ ਹੰਝੂ ਗੈਸ ਦੇ ਗੋਲੇ ਛੱਡੇ, ਜਿਸ ਤੋਂ ਬਾਅਦ ਨੌਜਵਾਨ ਕਿਸਾਨ ਬਚਣ ਲਈ ਇੱਧਰ-ਉੱਧਰ ਦੌੜਦੇ ਨਜ਼ਰ ਆਏ। ਪੰਜਾਬ ਅਤੇ ਹਰਿਆਣਾ ਵਿਚਾਲੇ 2 ਸਰਹੱਦ ਬਿੰਦੂਆਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਬੁੱਧਵਾਰ ਨੂੰ ਆਪਣਾ 'ਦਿੱਲੀ ਚਲੋ' ਮਾਰਚ ਮੁੜ ਤੋਂ ਸ਼ੁਰੂ ਕਰ ਰਹੇ ਹਨ। ਕਿਸਾਨ ਅੰਦੋਲਨ 'ਚ ਸ਼ਾਮਲ 14 ਹਜ਼ਾਰ ਕਿਸਾਨ ਆਪਣੇ 1200 ਟਰੈਕਟਰਾਂ ਨਾਲ ਅੱਜ ਮੁੜ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ। ਹਾਲਾਂਕਿ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਹਨ। ਪੁਲਸ ਵਲੋਂ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ।
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਲਈ ਕਰਨ ਔਜਲਾ ਨੇ ਕੀਤੀ ਅਰਦਾਸ, ਕਿਹਾ– ‘ਵਾਹਿਗੁਰੂ ਸਭ ਠੀਕ ਕਰ ਦੇਵੇ’
ਦੱਸ ਦਈਏ ਕਿ ਪੁਲਸ ਵੱਲੋਂ ਗੋਲੇ ਸੁੱਟਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਵੀ ਹਵਾ 'ਚ ਪਤੰਗ ਉਡਾ ਕੇ ਡਰੋਨ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤੰਗਾਂ ਦੀ ਗਿਣਤੀ ਵਧਣ ਕਾਰਨ ਫੋਰਸ ਨੇ ਆਪਣੇ ਡਰੋਨ ਅਚਾਨਕ ਵਾਪਸ ਬੁਲਾ ਲਏ। ਕਿਸਾਨ ਡਰੋਨਾਂ ਦੇ ਟਾਕਰੇ ਲਈ ਲਗਾਤਾਰ ਪਤੰਗ ਉਡਾ ਰਹੇ ਹਨ।
ਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਫ਼ਸਲਾਂ ਲਈ ਐੱਮ.ਐੱਸ.ਪੀ. 'ਤੇ ਕਾਨੂੰਨੀ ਗਾਰੰਟੀ ਅਤੇ ਖੇਤੀਬਾੜੀ ਕਰਜ਼ ਮੁਆਫ਼ੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ 'ਦਿੱਲੀ ਚਲੋ' ਮਾਰਚ ਦੀ ਅਗਵਾਈ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।