ਸੋਨੀਆ ਮਾਨ ਨੇ ਚੁੱਕੇ ਪੀ. ਐੱਮ. ਮੋਦੀ ਦੇ ਬੰਗਾਲ ਕੈਂਪੇਨ ’ਤੇ ਸਵਾਲ, ਬੋਲੇ ਤਿੱਖੇ ਬੋਲ

04/28/2021 4:41:45 PM

ਚੰਡੀਗੜ੍ਹ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰ ਹਾਲਾਤ ਬਣੇ ਹੋਏ ਹਨ। ਆਏ ਦਿਨ ਕੋਰੋਨਾ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ ਤੇ ਕਈ ਸੂਬਿਆਂ ’ਚ ਮੁੜ ਤਾਲਾਬੰਦੀ ਕੀਤੀ ਜਾ ਰਹੀ ਹੈ। ਇਸ ਸਭ ਦੇ ਚਲਦਿਆਂ ਦੂਜੇ ਪਾਸੇ ਪੀ. ਐੱਮ. ਮੋਦੀ ਨੇ ਬੰਗਾਲ ’ਚ ਚੋਣਾਂ ਨੂੰ ਲੈ ਕੇ ਕੈਂਪੇਨ ਕੀਤਾ ਸੀ, ਜਿਸ ’ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨੇ ਇਤਰਾਜ਼ ਜਤਾਇਆ ਹੈ।

ਸੋਨੀਆ ਮਾਨ ਨੇ ਲਾਈਵ ਵੀਡੀਓ ’ਚ ਕਿਹਾ ਕਿ ਨੈਸ਼ਨਲ ਮੀਡੀਆ ਕਿਸਾਨੀ ਅੰਦੋਲਨ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ। ਉਨ੍ਹਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ’ਚ ਕੋਰੋਨਾ ਫੈਲ ਗਿਆ ਹੈ ਤੇ ਉਥੋਂ ਲੋਕ ਘੱਟਦੇ ਨਜ਼ਰ ਆ ਰਹੇ ਹਨ। ਇਨ੍ਹਾਂ ਅਫਵਾਹਾਂ ਨੂੰ ਲੈ ਕੇ ਸੋਨੀਆ ਮਾਨ ਨੇ ਕਿਹਾ ਕਿ ਕਿਸਾਨੀ ਅੰਦੋਲਨ ’ਚ ਲੋਕ ਅੱਜ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਕੋਰੋਨਾ ਕਿਸਾਨੀ ਅੰਦੋਲਨ ’ਚ ਨਹੀਂ ਹੈ ਤੇ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਜ਼ਰੂਰਤ ਪੈਂਦੀ ਹੈ, ਉਹ ਕੋਰੋਨਾ ਵੈਕਸੀਨ ਵੀ ਲਗਵਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਚੈਲੰਜ, ਪੂਰਾ ਕਰਨ ’ਤੇ ਮਿਲੇਗਾ ਖ਼ਾਸ ਤੋਹਫ਼ਾ

ਉਥੇ ਸੋਨੀਆ ਮਾਨ ਨੇ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ’ਚ ਮਨੁੱਖੀ ਅਧਿਕਾਰਾਂ ਵਾਲੇ ਧਿਆਨ ਨਹੀਂ ਦੇ ਰਹੇ ਹਨ। ਕਿਸ ਤਰ੍ਹਾਂ ਕਿਸਾਨ ਆਪਣੇ ਘਰੋਂ ਪਿਛਲੇ 3-4 ਮਹੀਨਿਆਂ ਤੋਂ ਬਾਹਰ ਹਨ। ਠੰਡ ਤੋਂ ਗਰਮੀਆਂ ਆ ਗਈਆਂ ਹਨ, ਲੋਕ ਸੜਕਾਂ ’ਤੇ ਸੌਂ ਰਹੇ ਹਨ ਪਰ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਸੋਨੀਆ ਮਾਨ ਨੇ ਪੀ. ਐੱਮ. ਮੋਦੀ ਦੀ ਬੰਗਾਲ ਰੈਲੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਦੇਸ਼ ’ਚ ਕੋਰੋਨਾ ਮਹਾਮਾਰੀ ਇੰਨੀ ਹੀ ਫੈਲੀ ਹੋਈ ਹੈ ਤਾਂ ਉਹ ਚੋਣ ਰੈਲੀਆਂ ਕਿਉਂ ਕਰ ਰਹੇ ਹਨ। ਕਿਉਂ ਉਹ ਰੈਲੀਆਂ ਦੌਰਾਨ ਲੱਖਾਂ ਲੋਕਾਂ ਦਾ ਇਕੱਠ ਕਰਦੇ ਹਨ। ਕੀ ਤੁਹਾਡੀਆਂ ਇਨ੍ਹਾਂ ਰੈਲੀਆਂ ਦੌਰਾਨ ਕੋਰੋਨਾ ਖ਼ਤਮ ਹੋ ਜਾਂਦਾ ਹੈ?

ਦੱਸਣਯੋਗ ਹੈ ਕਿ ਸੋਨੀਆ ਮਾਨ ਨੇ ਆਪਣੀ ਇਸ ਲਾਈਵ ਵੀਡੀਓ ’ਚ ਪੰਜਾਬੀ ਦੇ ਨਾਲ-ਨਾਲ ਹਿੰਦੀ ਵੀ ਬੋਲੀ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਨਾਲ-ਨਾਲ ਉਸ ਨੂੰ ਦੱਖਣ ਭਾਰਤੀ ਲੋਕ ਵੀ ਦੇਖਦੇ ਹਨ, ਇਸ ਲਈ ਉਹ ਹਿੰਦੀ ਬੋਲ ਰਹੀ ਹੈ।

ਨੋਟ– ਸੋਨੀਆ ਮਾਨ ਦੀ ਇਸ ਵੀਡੀਓ ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News