ਪਤੀ ਆਨੰਦ ਆਹੂਜਾ ਨਾਲ ਸੋਨਮ ਕਪੂਰ ਨੂੰ ਬਾਂਦਰਾ ’ਚ ਦੇਖਿਆ ਗਿਆ, ਬਲੈਕ ਲੁੱਕ ’ਚ ਦਿਖਾਈ ਦਿੱਤਾ ਬੇਬੀ ਬੰਪ

Sunday, Jul 17, 2022 - 06:17 PM (IST)

ਪਤੀ ਆਨੰਦ ਆਹੂਜਾ ਨਾਲ ਸੋਨਮ ਕਪੂਰ ਨੂੰ ਬਾਂਦਰਾ ’ਚ ਦੇਖਿਆ ਗਿਆ, ਬਲੈਕ ਲੁੱਕ ’ਚ ਦਿਖਾਈ ਦਿੱਤਾ ਬੇਬੀ ਬੰਪ

ਬਾਲੀਵੁੱਡ ਡੈਸਕ: ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਬਹੁਤ ਜਲਦੀ ਆਪਣੀ ਦੁਨੀਆ ’ਚ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੀ ਹੈ। ਗਰਭਵਤੀ ਸੋਨਮ ਆਪਣੇ ਪਤੀ ਨਾਲ ਆਪਣੇ ਮਾਤਾ-ਪਿਤਾ ਨਾਲ ਬੇਬੀ ਸ਼ਾਵਰ ਮਨਾਉਣ ਮੁੰਬਈ ਆਈ ਹੈ। ਹਾਲਾਂਕਿ ਇੰਡਸਟਰੀ ’ਚ ਫ਼ਿਰ ਤੋਂ ਕੋਰੋਨਾ ਦੀ ਦਹਿਸ਼ਤ ਕਾਰਨ ਉਸ ਦਾ ਬੇਬੀ ਸ਼ਾਵਰ ਪਲਾਨ ਰੱਦ ਹੋ ਗਿਆ। ਇਸ ਦੌਰਾਨ ਅਦਾਕਾਰਾ ਨੂੰ ਹਾਲ ਹੀ ’ਚ ਆਨੰਦ ਨਾਲ ਬਾਂਦਰਾ ਸਿਟੀ ’ਚ ਦੇਖਿਆ ਗਿਆ ਸੀ, ਜਿੱਥੇ ਜੋੜੇ ਦੀ ਇਕੱਠੇ ਜ਼ਬਰਦਸਤ ਕੈਮਿਸਟਰੀ ਦੇਖੀ ਗਈ ਸੀ। 

PunjabKesari

ਇਹ ਵੀ ਪੜ੍ਹੋ : ਲਾਡਲੇ ਦਿਓਰ ਨਾਲ ਕੈਟਰੀਨਾ ਦੀ ਮਸਤੀ, ਬੀ-ਟਾਊਨ ਦੀ ਇਸ ਨਵੀਂ ਦਿਓਰ-ਭਰਜਾਈ ਜੋੜੀ ਨੇ ਲੁੱਟੀ ਮਹਿਫ਼ਲ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੋਨਮ ਕਪੂਰ ਆਲ ਬਲੈਕ ਲੁੱਕ ’ਚ ਦਿਖਾਈ ਦੇ  ਰਹੀ ਹੈ। ਸਾਈਡ ਕਟ ਬਲੈਕ ਡਰੈੱਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਸ਼ਰਟ ਪਾਈ ਹੋਈ ਹੈ ਇਸ ਨਾਲ ਅਦਾਕਾਰਾ ਨੇ ਕਾਲੇ ਰੰਗ ਦੇ ਸ਼ੂਅ ਪਾਏ ਹਨ। ਅਦਾਕਾਰਾ ਨੇ ਚਿਹਰੇ ’ਤੇ  ਚਸ਼ਮਾ ਲਗਾਇਆ ਹੈ । ਖੁੱਲ੍ਹੇ ਵਾਲਾਂ ਅਤੇ ਹੱਥ ’ਚ ਪਰਸ ਲੈ ਕੇ ਸੋਨਮ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਇਹ ਵੀ ਪੜ੍ਹੋ : ਵਿੱਕੀ ਦੀ ਕੈਟਰੀਨਾ ਲਈ ਖ਼ਾਸ ਪੋਸਟ, ਕੈਟਰੀਨਾ ਬੀਚ ’ਤੇ ਸਫ਼ੇਦ ਕਮੀਜ਼ ’ਚ ਆਈ ਨਜ਼ਰ

ਪਤੀ ਨਾਲ ਕੈਮਰੇ ਸਾਹਮਣੇ ਨਜ਼ਰ ਆਈ ਸੋਨਮ ਬੇਹੱਦ ਪਿਆਰੀ ਲੱਗ ਰਹੀ ਹੈ। ਆਪਣੇ ਬੇਬੀ ਬੰਪ ਨੂੰ ਫ਼ਲਾਂਟ ਨੂੰ ਕਰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨਾਲ ਪਤੀ ਅਹੁਜਾ ਵਾਈਟ ਸ਼ਰਟ ਅਤੇ ਬਲੈਕ ਪੈਂਟ ’ਚ ਸਮਾਰਟ ਲੱਗ ਰਹੇ ਹਨ। ਇਸ ਦੌਰਾਨ ਉਹ ਇਕ ਹੱਥ ’ਚ ਕੌਫ਼ੀ ਕੱਪ ਲੈ ਸੋਨਮ ਨਾਲ ਨਜ਼ਰ ਆ ਰਹੇ ਹਨ। ਜੋੜੇ ਦੀਆਂ ਤਸਵੀਰਾਂ ਬੇਹੱਦ ਸ਼ਾਨਦਾਰ ਹਨ। 

PunjabKesari

ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਨੇ ਸਾਲ 2018 ’ਚ ਬਿਜ਼ਨੈੱਸਮੈਨ ਆਨੰਦ ਆਹੁਜਾ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਮੁੰਬਈ ’ਚ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਜਿੱਥੇ  ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹੁਣ ਵਿਆਹ ਦੇ 4 ਸਾਲ ਬਾਅਦ ਇਹ ਜੋੜਾ ਆਪਣੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਖ਼ੁਸ਼ ਹੈ।

PunjabKesari
 


author

Gurminder Singh

Content Editor

Related News