ਸੋਨਮ ਕਪੂਰ ਦਾ ਲਾਡਲਾ ਵਾਯੂ ਹੋਇਆ 6 ਮਹੀਨਿਆਂ ਦਾ, ਦੇਖਣ ਨੂੰ ਮਿਲੀ ਪਹਿਲੀ ਝਲਕ

02/20/2023 2:26:44 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਦੂਰ ਆਪਣੇ ਪਰਿਵਾਰ ’ਤੇ ਪੂਰਾ ਧਿਆਨ ਦੇ ਰਹੀ ਹੈ। ਪੁੱਤਰ ਵਾਯੂ ਕਪੂਰ ਆਹੂਜਾ ਦੇ ਜਨਮ ਤੋਂ ਬਾਅਦ ਸੋਨਮ ਕਪੂਰ ਮਾਂ ਬਣਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਅ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਅਦਾਕਾਰਾ ਆਪਣੇ ਪੁੱਤਰ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲਾਂਕਿ ਅਜੇ ਤੱਕ ਉਸ ਨੇ ਵਾਯੂ ਦਾ ਚਿਹਰਾ ਨਹੀਂ ਦਿਖਾਇਆ ਹੈ। ਫਿਲਹਾਲ ਵਾਯੂ 6 ਮਹੀਨੇ ਦਾ ਹੋ ਚੁੱਕਾ ਹੈ ਤੇ ਇਸ ਖ਼ਾਸ ਮੌਕੇ ’ਤੇ ਸੋਨਮ ਕਪੂਰ ਨੇ ਪੁੱਤਰ ਦੀ ਕਿਊਟ ਤਸਵੀਰ ਤੇ ਵੀਡੀਓ ਸਾਂਝੀ ਕਰਕੇ ਇਕ ਭਾਵੁਕ ਪੋਸਟ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਸੋਨਮ ਕਪੂਰ ਨੇ ਆਪਣੇ ਪੁੱਤਰ ਵਾਯੂ ਕਪੂਰ ਆਹੂਜਾ ਦੀ 6 ਮਹੀਨੇ ਦੀ ਉਮਰ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਬੈੱਡ ’ਤੇ ਖੇਡਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਵੀਡੀਓ ’ਚ ਉਸ ਦਾ ਚਿਹਰਾ ਵੀ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਸੋਨਮ ਨੇ ਕੈਪਸ਼ਨ ’ਚ ਲਿਖਿਆ, ‘‘ਮੇਰੇ ਵਾਯੂ ਦੇ 6 ਮਹੀਨੇ। ਸੰਸਾਰ ’ਚ ਸਭ ਤੋਂ ਵਧੀਆ ਨੌਕਰੀ। ਮੇਰੀ ਸਭ ਤੋਂ ਵੱਡੀ ਪ੍ਰਾਰਥਨਾ ਤੁਹਾਨੂੰ ਪਿਆਰ ਮੇਰੇ ਪਿਆਰੇ ਪੁੱਤਰ।’’

ਦੱਸ ਦੇਈਏ ਕਿ ਸੋਨਮ ਕਪੂਰ ਨੇ 8 ਮਈ, 2018 ਨੂੰ ਆਪਣੇ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ। ਵਾਯੂ ਦਾ ਜਨਮ 20 ਅਪ੍ਰੈਲ, 2022 ਨੂੰ ਉਨ੍ਹਾਂ ਦੇ ਘਰ ਹੋਇਆ ਸੀ। ਆਨੰਦ ਆਹੂਜਾ ਵੀ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਖ਼ਬਰ ਆਈ ਸੀ ਕਿ ਸੋਨਮ ਕਪੂਰ ਜਲਦ ਹੀ ਫ਼ਿਲਮਾਂ ’ਚ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਉਹ ਇਸ ਸਮੇਂ ਕਿਸੇ ਚੰਗੇ ਪ੍ਰਾਜੈਕਟ ਦੀ ਉਡੀਕ ਕਰ ਰਹੀ ਹੈ।

ਦੱਸ ਦੇਈਏ ਕਿ ਸੋਨਮ ਕਪੂਰ ਆਖਰੀ ਵਾਰ ਸਾਲ 2019 ’ਚ ‘ਦਿ ਜ਼ੋਇਆ ਫੈਕਟਰ’ ’ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ 2020 ’ਚ ਅਨਿਲ ਕਪੂਰ ਦੀ ਫ਼ਿਲਮ ‘ਏਕੇ ਬਨਾਮ ਏਕੇ’ ’ਚ ਉਸ ਦਾ ਕੈਮਿਓ ਰੋਲ ਦੇਖਿਆ ਗਿਆ ਸੀ। ਸੋਨਮ ਦੇ ਪ੍ਰਸ਼ੰਸਕ ਉਸ ਦੀ ਫ਼ਿਲਮੀ ਪਰਦੇ ’ਤੇ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News