ਦੋ-ਦੋ ਖੂਬਸੂਰਤ ਕੁੜੀਆਂ ਨਾਲ ਕੰਮ ਕਰਨਗੇ ਸ਼ਾਹਰੁਖ

05/21/2016 5:28:42 PM

ਮੁੰਬਈ : ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨਾਲ ਸੋਨਮ ਕਪੂਰ ਅਤੇ ਆਲੀਆ ਭੱਟ ਕੰਮ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਨਿਰਦੇਸ਼ਕ ਆਨੰਦ ਐੱਲ.ਰਾਏ, ਸ਼ਾਹਰੁਖ ਨੂੰ ਲੈ ਕੇ ਇਕ ਫਿਲਮ ਬਣਾਉਣ ਵਾਲੇ ਹਨ। ਇਸ ਫਿਲਮ ''ਚ ਸ਼ਾਹਰੁਖ ਬੌਣੇ ਦਾ ਕਿਰਦਾਰ ਨਿਭਾਉਣ ਵਾਲੇ ਹਨ। ਪਹਿਲਾਂ ਆਨੰਦ ਇਹ ਫਿਲਮ ਸਲਮਾਨ ਖਾਨ ਨੂੰ ਲੈ ਕੇ ਬਣਾਉਣਾ ਚਾਹੁੰਦੇ ਹਨ ਪਰ ਗੱਲ ਨਹੀਂ ਬਣ ਸਕੀ। ਚਰਚਾ ਹੈ ਕਿ ਫਿਲਮ ''ਚ ਮਹੱਤਵਪੂਰਨ ਰੋਲ ਲਈ ਆਲੀਆ ਭੱਟ ਅਤੇ ਸੋਨਮ ਕਪੂਰ ਨੂੰ ਪੇਸ਼ਕਸ਼ ਕੀਤੀ ਜਾ ਚੁੱਕੀ ਹੈ।
ਆਨੰਦ ਨੇ ਦੋਹਾਂ ਨੂੰ ਕਹਾਣੀ ਦੱਸੀ  ਹੈ ਅਤੇ ਹੁਣ ਤੋਂ 10 ਦਿਨ ਦੇ ਅੰਦਰ-ਅੰਦਰ ਕਾਸਟਿੰਗ ਹੋ ਜਾਵੇਗੀ। ਆਨੰਦ ਐੱਲ.ਰਾਏ ਨੇ ਕਿਹਾ ਕਿ ਇਹ ਦੋ ਹੀਰੋਇਨਾਂ ਵਾਲੀ ਫਿਲਮ ਹੈ ਅਤੇ ਇਸ ਨੂੰ ਲੈ ਕੇ ਅਭਿਨੇਤਰੀਆਂ ਦੇ ਨਾਂ ਸਾਡੇ ਦਿਮਾਗ ''ਚ ਹਨ ਪਰ ਅਜੇ ਇਸ ''ਤੇ ਗੱਲ ਕਰਨਾ ਕਾਹਲੀ ਹੋਵੇਗੀ। ਮੈਨੂੰ ਪਤਾ ਹੈ ਕਿ ਇਕ ਮਹੀਨੇ ''ਚ ਮੈਂ ਜੋ ਲਿਆਉਣ ਵਾਲਾ ਹਾਂ, ਉਸ ਤੋਂ ਲੋਕ ਹੈਰਾਨ ਹੋ ਜਾਣਗੇ।


Related News