ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

Friday, Aug 19, 2022 - 11:01 AM (IST)

ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਬਾਲੀਵੁੱਡ ਡੈਸਕ- ਪੰਜਾਬੀ ਅਦਾਕਾਰਾ ਸੋਨਮ ਬਾਜਵਾ ਬੇਹੱਦ ਖ਼ੂਬਸੂਰਤ ਅਦਾਕਾਰਾ ਚੋਂ ਇਕ ਹੈ । ਅਦਾਕਾਰਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸੋਨਮ ਦੀ ਡਰੈੱਸਿੰਗ ਸੈਂਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਨਮ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਹਾਲ ਹੀ ’ਚ ਸੋਨਮ ਬਾਜਵਾ ਦੀ ਸੋਸ਼ਲ ਮੀਡੀਆ ’ਤੇ ਸ਼ਾਨਦਾਰ ਲੁੱਕ ਸਾਹਮਣੇ ਆਈ ਹੈ। ਇਹ ਤਸਵੀਰਾਂ ਸੋਨਮ ਬਾਜਵਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਬੋਲਡ ਲੁੱਕ ਸਾਹਮਣੇ ਆਈ ਹੈ।
ਤਸਵੀਰਾਂ ’ਚ ਅਦਾਕਾਰਾ ਕਾਤਿਲ ਅੰਦਾਜ਼ ’ਚ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਤਸਵੀਰਾਂ ’ਚ ਸੋਨਮ ਦਾ ਗਲੈਮਰਸ ਲੁੱਕ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

ਤਸਵੀਰਾਂ ’ਚ ਸੋਨਮ ਦੀ ਬੋਲਡ ਲੁੱਕ ਉੱਭਰ ਕੇ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਨੀਲੇ ਰੰਗ ਦੇ ਬਲੇਜ਼ਰ ਨਾਲ ਵਾਈਟ ਕ੍ਰੌਪ ਟੌਪ ਅਤੇ ਮਿਨੀ ਸਕਰਟ ਪਾਈ ਹੈ।

PunjabKesari

ਸੋਨਮ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਸੋਨਮ ਨੇ ਆਪਣੀ ਖੂਬਸੂਰਤੀ ਦਾ ਤਾਪਮਾਨ ਇੰਟਰਨੈੱਟ ’ਤੇ ਚੜਾਇਆ ਹੋਵੇ। ਸੋਨਮ ਅਕਸਰ ਖੂਬਸੂਰਤ ਅੰਦਾਜ਼ ’ਚ ਫ਼ੋਟੋਸ਼ੂਟ ਕਰਵਾਉਂਦੀ ਹੈ। ਜਿਸ ਦੀਆਂ ਤਸਵੀਰਾਂ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਹਨ।

PunjabKesari

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ‘ਬਿੱਗ ਬੌਸ 16’ ਲਈ ਵਧਾਈ ਫ਼ੀਸ, ‘KGF2’ ਦੇ ਬਜਟ ਤੋਂ 10 ਗੁਣਾ ਜ਼ਿਆਦਾ ਹੈ ਰਕਮ

ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕ ਸੋਨਮ ਦੀ ਲੁੱਕ ਨੂੰ ਵੀ ਬੇਹੱਦ ਪਿਆਰ ਦਿੰਦੇ ਹਨ।

PunjabKesari


author

Shivani Bassan

Content Editor

Related News