ਸੰਨੀ ਮਾਲਟਨ ਦੇ ਗੀਤ ਨੂੰ ਸੁਣ ਸੋਨਮ ਬਾਜਵਾ ਤੇ ਪਰਮੀਸ਼ ਵਰਮਾ ਹੋਏ ਭਾਵੁਕ, ਸ਼ੇਅਰ ਕੀਤੀਆਂ ਇਹ ਪੋਸਟਾਂ

Wednesday, Nov 02, 2022 - 05:22 PM (IST)

ਸੰਨੀ ਮਾਲਟਨ ਦੇ ਗੀਤ ਨੂੰ ਸੁਣ ਸੋਨਮ ਬਾਜਵਾ ਤੇ ਪਰਮੀਸ਼ ਵਰਮਾ ਹੋਏ ਭਾਵੁਕ, ਸ਼ੇਅਰ ਕੀਤੀਆਂ ਇਹ ਪੋਸਟਾਂ

ਜਲੰਧਰ (ਬਿਊਰੋ) : ਮਸ਼ਹੂਰ ਰੈਪਰ ਸਨੀ ਮਾਲਟਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ 'ਚ ਭਾਵੁਕ ਕਰ ਦੇਣ ਵਾਲਾ ਗੀਤ ਗਾਇਆ ਹੈ। ਗਾਇਕ ਮੂਸੇਵਾਲਾ ਦੀ ਮੌਤ ਦੇ ਸਦਮੇ 'ਚੋਂ ਹਾਲੇ ਸੰਨੀ ਮਾਲਟਨ ਬਾਹਰ ਨਹੀਂ ਆ ਸਕੇ ਹਨ ਅਤੇ ਨਾ ਹੀ ਉਨ੍ਹਾਂ ਦਾ ਪਰਿਵਾਰ। ਸਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨਾਲ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦਾ ਖ਼ਾਸ ਸਮਾਂ ਸ਼ੇਅਰ ਕੀਤਾ ਹੈ, ਜਿਸ ਨੂੰ ਕਲਾਕਾਰ ਨੇ ਗੀਤ ਰਾਹੀਂ ਪ੍ਰਸ਼ੰਸ਼ਕਾਂ ਨਾਲ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣਾ ਦਿਲ ਖੋਲ੍ਹਣ 'ਚ ਕੋਈ ਕਸਰ ਨਹੀਂ ਛੱਡੀ। 

PunjabKesari

ਸੋਨਮ ਬਾਜਵਾ ਨੇ ਭਾਵੁਕ ਹੁੰਦਿਆਂ ਲਿਖੀਆਂ ਇਹ ਗੱਲਾਂ

ਉਥੇ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਸਿੱਧੂ ਮੂਸੇਵਾਲਾ 'ਤੇ ਗਾਏ ਮਾਲਟਨ ਦੇ ਇਸ ਗੀਤ ਨੂੰ ਸੁਣ ਭਾਵੁਕ ਹੋ ਰਹੇ ਹਨ। ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਗੀਤ ਦਾ ਸਕ੍ਰੀਨਸ਼ਾਟ ਸ਼ੇਅਰ ਕਰ ਟੁੱਟੇ ਦਿਲ ਵਾਲੀ ਇਮੋਜੀ ਬਣਾਈ। ਸਭ ਜਾਣਦੇ ਹਨ ਕਿ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਨਾਲ ਕਿੰਨੀ ਨੇੜਤਾ ਸੀ। ਦੋਵੇਂ ਆਪਸ 'ਚ ਬਹੁਤ ਚੰਗੇ ਦੋਸਤ ਸਨ। ਸੋਨਮ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਗਾਇਕ ਪਰਮੀਸ਼ ਵਰਮਾ ਨੇ ਵੀ ਲਿਖਿਆ ਲੰਬਾ ਚੌੜਾ ਨੋਟ

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੰਨੀ ਮਾਲਟਨ ਦੇ ਗੀਤ ਨੂੰ ਸੁਣ ਕੇ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਗੀਤ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ। ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਬਾ ਨੋਟ ਵੀ ਲਿਖਿਆ ਹੈ। ਪਰਮੀਸ਼ ਵਰਮਾ ਨੇ ਲਿਖਿਆ, "ਕਈ ਵਾਰ ਸਾਡਾ ਦਿਲ ਦੁਖਦਾ ਹੈ। ਸਾਨੂੰ ਇਹ ਦੱਸਣ ਲਈ ਬਹੁਤ ਸ਼ੁਕਰੀਆ ਕਿ ਇੰਡਸਟਰੀ 'ਚ ਹਾਲੇ ਵੀ ਸੱਚੇ ਲੋਕ ਹਨ। ਸਿੱਧੂ ਮੂਸੇਵਾਲਾ ਦੀ ਜਗ੍ਹਾ ਇਸ ਦੁਨੀਆ 'ਚ ਕੋਈ ਨਹੀਂ ਲੈ ਸਕਦਾ। ਇਸ ਦੁੱਖ ਦੀ ਘੜੀ 'ਚ ਅਸੀਂ ਸਭ ਤੁਹਾਡੇ ਨਾਲ ਹਾਂ। ਭਾਵੇਂ ਅਸੀਂ ਹਰ ਰੋਜ਼ ਹੱਸਦੇ ਹਾਂ, ਖੁਸ਼ ਹੁੰਦੇ ਹਾਂ ਪਰ ਇਹ ਹਾਸੇ ਝੂਠੇ ਹਨ। ਸੋਸ਼ਲ ਮੀਡੀਆ 'ਤੇ ਨੈਗਟਿਵਿਟੀ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।"

PunjabKesari

29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਹੋਇਆ ਸੀ ਸਿੱਧੂ ਕਤਲ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੂੰ 5 ਮਹੀਨੇ ਹੋ ਚੁੱਕੇ ਹਨ। ਉਨ੍ਹਾਂ ਦਾ ਪਰਿਵਾਰ ਅਤੇ ਚਾਹੁਣ ਵਾਲੇ ਹਾਲੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਿੱਧੂ ਦੇ ਕਾਤਲ ਹਾਲੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।   


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News