ਸੋਨਮ ਬਾਜਵਾ ਨੇ ਮੁੜ ਦਿਖਾਈਆਂ ਹੋਟ ਅਦਾਵਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Monday, May 24, 2021 - 11:48 AM (IST)

ਸੋਨਮ ਬਾਜਵਾ ਨੇ ਮੁੜ ਦਿਖਾਈਆਂ ਹੋਟ ਅਦਾਵਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਹੌਟ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਸੋਨਮ ਆਏ ਦਿਨ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਹੌਟ ਤੇ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਵੀ ਸੋਨਮ ਨੇ ਇਕ ਅਜਿਹੀ ਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਉਸ ਦੇ ਚਾਹੁਣ ਵਾਲਿਆਂ ਦੇ ਹੋਸ਼ ਉੱਡ ਗਏ ਹਨ। ਇਸ ਤਸਵੀਰ ’ਚ ਸੋਨਮ ਬਾਜਵਾ ਖਿੜਕੀ ਕੋਲ ਖੜ੍ਹੀ ਹੈ ਤੇ ਕਾਫੀ ਹੌਟ ਪੋਜ਼ ਦੇ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sonam Bajwa (@sonambajwa)

ਤਸਵੀਰ ’ਚ ਉਸ ਦੀ ਫਿੱਟ ਬਾਡੀ ਵੀ ਦੇਖੀ ਜਾ ਸਕਦੀ ਹੈ। ਸੋਨਮ ਦੀ ਇਸ ਤਸਵੀਰ ’ਤੇ ਸਿਮਰਨ ਕੌਰ ਮੁੰਡੀ ਤੇ ਪਾਰੁਲ ਗੁਲਾਟੀ ਵਰਗੀਆਂ ਅਦਾਕਾਰਾਂ ਨੇ ਵੀ ਕੁਮੈਂਟਸ ਕੀਤੇ ਹਨ।

ਇਸ ਤੋਂ ਇਲਾਵਾ ਸੋਨਮ ਨੇ ‘GirlUrDangerous’ ਗੀਤ ’ਤੇ ਇਕ ਇੰਸਟਾਗ੍ਰਾਮ ਰੀਲ ਵੀ ਬਣਾਈ ਹੈ, ਜਿਸ ਨੂੰ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Sonam Bajwa (@sonambajwa)

ਨੋਟ– ਤੁਸੀਂ ਸੋਨਮ ਦੀ ਇਸ ਤਸਵੀਰ ’ਤੇ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News