ਸੋਨਮ ਬਾਜਵਾ ਤੇ ਅਜੇ ਸਰਕਾਰੀਆ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ''ਚ ਸ਼ੁਰੂ

09/27/2021 11:44:23 AM

ਮੁੰਬਈ (ਬਿਊਰੋ) - ਆਉਣ ਵਾਲੀ ਪੰਜਾਬੀ ਫ਼ਿਲਮ 'ਜਿੰਦ ਮਾਹੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। 2022 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਅਦਾਕਾਰ ਅਜੇ ਸਰਕਾਰੀਆ ਅਤੇ ਸੋਨਮ ਬਾਜਵਾ ਲੀਡ ਕਿਰਦਾਰ 'ਚ ਹਨ। ਅਜੇ ਸਰਕਾਰੀਆ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਅਪਡੇਟ ਦਿੱਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ 'ਚ ਕੀਤੀ ਜਾ ਰਹੀ ਹੈ। ਅਜੇ ਸਰਕਾਰੀਆ ਅਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਸਾਲ 2019 ਦੀ ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਬਹੁਤ ਵੱਡੀ ਹਿੱਟ ਰਹੀ ਸੀ ਅਤੇ ਅਜੇ-ਸੋਨਮ ਦੀ ਆਨ-ਸਕ੍ਰੀਨ ਜੋੜੀ ਨੂੰ ਫੈਨਜ਼ ਦਾ ਬੇਹੱਦ ਪਿਆਰ ਮਿਲਿਆ ਸੀ।

PunjabKesari

ਹੁਣ ਇਹ ਜੋੜੀ 'ਜਿੰਦ ਮਾਹੀ' 'ਚ 3 ਸਾਲਾਂ ਬਾਅਦ ਦੁਬਾਰਾ ਇਕੱਠੇ ਕੰਮ ਕਰਨ ਲਈ ਤਿਆਰ ਹੈ। ਅਜੇ ਸਰਕਾਰੀਆ ਨੇ ਫ਼ਿਲਮ ਦੇ ਕਲੈਪ ਬੋਰਡ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਪੇਸ਼ ਕੀਤੀ ਗਈ ਇਸ ਫ਼ਿਲਮ ਨੂੰ ਡਾਇਰੈਕਟ ਸਮੀਰ ਪੰਨੂੰ ਕਰ ਰਹੇ ਹਨ, ਜਿੰਨਾ ਨੇ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਵੀ ਹੈ। 

 
 
 
 
 
 
 
 
 
 
 
 
 
 
 
 

A post shared by Ajay Sarkaria (@ajaysarkaria)

ਗੋਲਡਬੁਆਏ, ਇਸ ਫ਼ਿਲਮ ਲਈ ਮਿਊਜ਼ਿਕ ਤਿਆਰ ਕਰ ਰਹੇ ਹਨ। ਗੋਲਡਬੁਆਏ ਇੰਡਸਟਰੀ 'ਚ ਇੱਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਜੋਂ ਜਾਣੇ ਜਾਂਦੇ ਹਨ। ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਫ਼ਿਲਮ ਦੇ ਨਿਰਮਾਤਾ ਹਨ। ਫਿਲਮ ਦਾ ਆਫੀਸ਼ੀਅਲ ਐਲਾਨ ਪਿਛਲੇ ਮਹੀਨੇ ਹੀ ਕੀਤਾ ਗਿਆ ਸੀ। ਬਾਕੀ ਸਟਾਰ ਕਾਸਟ ਅਤੇ ਟੀਮ ਨੇ ਵੀ ਫ਼ਿਲਮ ਦੀ ਸ਼ੂਟਿੰਗ ਦੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਹੈ। ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਆਉਣ ਵਾਲੀ 15 ਅਕਤੂਬਰ ਨੂੰ ਦਿਲਜੀਤ ਦੋਸਾਂਝ ਨਾਲ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆਉਣ ਵਾਲੀ ਹੈ। 


sunita

Content Editor

Related News