ਬਿਕਨੀ ਪਹਿਣਨ ਦੇ ਸਵਾਲ ''ਤੇ ਫੈਂਸ ''ਤੇ ਭੜਕੀ ਸੋਨਾਕਸ਼ੀ ਸਿਨ੍ਹਾ
Tuesday, Feb 09, 2016 - 05:50 PM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ ''ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਅਪਡੇਟਸ ਫੈਂਸ ਨੂੰ ਦਿੰਦੀ ਰਹਿੰਦੀ ਹੈ, ਨਾਲ ਹੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੀ ਰਹਿੰਦੀ ਹੈ। ਪਰ ਹਾਲ ਹੀ ''ਚ ਇਕ ਫੈਨ ਨੇ ਅਜਿਹਾ ਸਵਾਲ ਪੁੱਛ ਲਿਆ ਕਿ ਸੋਨਾਕਸ਼ੀ ਆਪਣੇ ਗੁੱਸੇ ''ਤੇ ਕਾਬੂ ਨਹੀਂ ਰੱਖ ਪਾਈ।
ਦਰਅਸਲ ਸੋਨਾਕਸ਼ੀ ਨੂੰ ਇਕ ਫੈਨ ਨੇ ਉਨ੍ਹਾਂ ਦੇ ਟਵਿੱਟਰ ''ਤੇ ਪੁੱਛਿਆ,''''ਸੋਨਾਕਸ਼ੀ ਤੁਸੀਂ ਕਦੋਂ ਆਪਣੀ ਬਾਡੀ ਦਿਖਾਓਗੇ? ਕਦੋਂ ਤੁਸੀਂ ਬਿਕਨੀ ਪਾਓਗੇ?'''' ਇਸ ''ਤੇ ਗੁੱਸੇ ਨਾਲ ਲਾਲ ਸੋਨਾਕਸ਼ੀ ਨੇ ਜਵਾਬ ਦਿੱਤਾ,''''ਅਜਿਹੇ ਸਵਾਲ ਪਹਿਲੇ ਆਪਣੀ ਮਾਂ ਅਤੇ ਭੈਣ ਤੋਂ ਜਾ ਕੇ ਪੁੱਛੋ, ਫਿਰ ਦੱਸੋ ਉਹ ਕੀ ਕਹਿੰਦੇ ਹਨ?''''
ਇਸ ਦੇ ਬਾਅਦ ਸੋਨਾਕਸ਼ੀ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਫਿਰ ਸੋਨਾਕਸ਼ੀ ਨੇ ਇਸ ਦਾ ਕਾਰਨ ਦੱਸਦੇ ਹੋਏ ਲਿਖਿਆ,''''ਮੈਂ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ ਕਿਉਂਕਿ ਉਸ ਨੇ ਮੁਆਫੀ ਮੰਗ ਲਈ ਹੈ। ਉਮੀਦ ਹੈ ਕਿ ਅਜਿਹੇ ਲੋਕ ਇਸ ਤੋਂ ਸਬਕ ਲੈਣਗੇ ਕਿ ਔਰਤ ਦਾ ਪ੍ਰੋਫੈਸ਼ਨ ਜੋ ਵੀ ਹੋਵੇ ਪਰ ਹਮੇਸ਼ਾ ਉਸ ਦਾ ਸਮਮਾਨ ਕਰਨਾ ਚਾਹੀਦਾ ਹੈ।''''