ਪ੍ਰਸ਼ੰਸਕ ਨੇ ਸੋਨਾਕਸ਼ੀ ਨੂੰ ਪੁੱਛਿਆ ਵਿਆਹ ਦਾ ਸਵਾਲ, ਦਿੱਤਾ ਇਹ ਜਵਾਬ
Tuesday, Jan 25, 2022 - 10:07 AM (IST)
ਮੁੰਬਈ (ਬਿਊਰੋ)– ਸੋਨਾਕਸ਼ੀ ਸਿਨ੍ਹਾ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਬੈਠੀ ਹੈ। ਸੋਨਾਕਸ਼ੀ ਨੂੰ ਆਖਰੀ ਵਾਰ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ’ਚ ਦੇਖਿਆ ਗਿਆ ਸੀ। ਇਸ ਦੇ ਕੁਝ ਸਮੇਂ ਬਾਅਦ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ।
ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ
ਐਤਵਾਰ ਨੂੰ ਇੰਸਟਾਗ੍ਰਾਮ ’ਤੇ ਅਦਾਕਾਰਾ ਨੇ ਆਸਕ ਮੀ ਐਨੀਥਿੰਗ ਸੈਸ਼ਨ ਕੀਤਾ। ਇਸ ’ਚ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਵਿਚਾਲੇ ਇਕ ਪ੍ਰਸ਼ੰਸਕ ਨੇ ਸੋਨਾਕਸ਼ੀ ਨੂੰ ਉਸ ਦੇ ਵਿਆਹ ਬਾਰੇ ਵੀ ਪੁੱਛਿਆ, ਜਿਸ ਦਾ ਮਜ਼ੇਦਾਰ ਜਵਾਬ ਸੋਨਾਕਸ਼ੀ ਨੇ ਦਿੱਤਾ।
ਸੋਨਾਕਸ਼ੀ ਨੇ ਆਸਕ ਮੀ ਐਨੀਥਿੰਗ ’ਚ ਪ੍ਰਸ਼ੰਸਕਾਂ ਵਲੋਂ ਢੇਰਾਂ ਸਵਾਲ ਪੁੱਛੇ ਗਏ। ਸੋਨਾਕਸ਼ੀ ਦੇ ਇਕ ਪ੍ਰਸ਼ੰਸਕ ਨੇ ਉਸ ਨੂੰ ਪੁੱਛਿਆ ਕਿ ਉਹ ਹੁਣ ਕੀ ਕਰ ਰਹੀ ਹੈ, ਜਿਸ ਦੇ ਜਵਾਬ ’ਚ ਕਾਊਚ ’ਤੇ ਬੈਠੇ ਮਾਰਵਲ ਮੂਵੀਜ਼ ਦੇਖਦਿਆਂ ਸੋਨਾਕਸ਼ੀ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ।
ਉਥੇ ਉਸ ਦੀ ਸਟੋਰੀ ’ਤੇ ਰਿਪਲਾਈ ਕਰਦਿਆਂ ਸੋਨਾਕਸ਼ੀ ਦੇ ਦੂਜੇ ਪ੍ਰਸ਼ੰਸਕ ਨੇ ਕਿਹਾ ਕਿ ਮੈਮ ਹਰ ਕੋਈ ਵਿਆਹ ਕਰ ਰਿਹਾ ਹੈ, ਤੁਸੀਂ ਕਦੋਂ ਵਿਆਹ ਕਰੋਗੇ। ਸੋਨਾਕਸ਼ੀ ਨੇ ਕਿਹਾ ਕਿ ਹਰ ਕਿਸੇ ਨੂੰ ਕੋਵਿਡ ਵੀ ਹੋ ਰਿਹਾ ਹੈ ਤਾਂ ਕੀ ਮੈਨੂੰ ਵੀ ਹੋਣਾ ਚਾਹੀਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।