ਸ਼ਾਰਟ ਡਰੈੱਸ ’ਚ ਸੋਨਾਕਸ਼ੀ ਸਿਨਹਾ ਨੇ ਮਚਾਈ ਤਬਾਹੀ, ਦੇਖੋ ਅਦਾਕਾਰਾ ਦਾ ਅੰਦਾਜ਼

Monday, Jun 13, 2022 - 11:01 AM (IST)

ਸ਼ਾਰਟ ਡਰੈੱਸ ’ਚ ਸੋਨਾਕਸ਼ੀ ਸਿਨਹਾ ਨੇ ਮਚਾਈ ਤਬਾਹੀ, ਦੇਖੋ ਅਦਾਕਾਰਾ ਦਾ ਅੰਦਾਜ਼

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਇੰਡਸਟਰੀ ਦੇ ਉਨ੍ਹਾਂ ਅਦਾਕਾਰਾਂ ’ਚੋਂ ਹੈ ਜਿਸ ਨੇ ਪਿਛਲੇ ਕਈ ਸਾਲਾਂ ’ਚ ਆਪਣੇ ਫ਼ੈਸ਼ਨ ਅਤੇ ਬਾਡੀ ’ਚ ਜ਼ਬਰਦਸਤ ਬਦਲਾਅ ਲਿਆਉਦਾ ਹੈ। ਸੋਨਾਕਸ਼ੀ ਫ਼ਿਲਮਾਂ ’ਚ ਆਉਣ ਤੋਂ ਬਾਅਦ ਫਿੱਟ ਹੋ ਗਈ ਹੈ। 

Bollywood Tadka

ਇਹ  ਵੀ ਪੜ੍ਹੋ : ਸ਼ਰਧਾ ਕਪੂਰ ਦੀ ਮੇਕਅੱਪ ਆਰਟਿਸਟ ਦੀ ਲੱਤ ਫ਼ਰੈਕਚਰ, ਵ੍ਹੀਲਚੇਅਰ ’ਤੇ ਹੀ ਅਦਾਕਾਰਾ ਦਾ ਕੀਤਾ ਮੇਕਅੱਪ

ਸੋਨਾਕਸ਼ੀ ਭਲੇ ਹੀ ਫ਼ਿਲਮਾਂ ’ਚ ਸਾੜੀ ਅਤੇ ਘੱਗਰਾ ਚੋਲੀ ’ਚ ਨਜ਼ਰ ਆਈ ਹੋਵੇ ਪਰ ਅਸਲ ਜ਼ਿੰਦਗੀ ’ਚ ਸੋਨਾਕਸ਼ੀ ਦਾ ਫ਼ੈਸ਼ਨ ਸੈਂਸ ਕਾਫ਼ੀ ਬੋਲਡ ਹੈ ਜਿਸ ਦਾ ਸਬੂਤ ਉਸ ਦੀਆਂ ਤਾਜ਼ੀਆਂ ਤਸਵੀਰਾਂ ਹਨ ਜੋ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Bollywood Tadka

ਤਸਵੀਰ ’ਚ ਸੋਨਾਕਸ਼ੀ ਮਲਟੀਕਲਰ ਦੀ ਪ੍ਰਿੰਟਿਡ ਸ਼ਾਰਟ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਆਪਣੀ ਇਸ ਲੁੱਕ ਨੂੰ ਬਣਾਉਣ ਲਈ ਮਿਨੀਮਲ ਮੇਕਅੱਪ ਕੀਤਾ ਹੈ ਇਸ ਦੇ ਨਾਲ ਅੱਖਾਂ ’ਤੇ ਨੀਊਡ ਆਈਸ਼ੇਡ ਲਗਾਇਆ ਅਤੇ ਕਾਲੇ ਰੰਗ ਦਾ ਕਾਜਲ ਲਗਾਇਆ ਹੈ। ਨੀਊਡ ਲਿਪਸ਼ੇਡ ਨਾਲ ਉਸ ਨੇ ਆਪਣੀ ਨੂੰ ਪੂਰਾ ਕੀਤਾ ਹੈ।

Bollywood Tadka

ਅਦਾਕਾਰਾ  ਨੇ ਵਾਲਾਂ ਨੂੰ ਕਰਲੀ ਕਰਕੇ ਖੁੱਲ੍ਹੇ ਰੱਖਿਆ ਹੈ। ਇਸ ਡਰੈੱਸ ਨਾਲ ਸੋਨਾਕਸ਼ੀ ਨੇ ਆਰੇਂਜ ਰੰਗ ਦੀ ਹੀਲ ਪਾਈ ਹੈ। ਤਸਵੀਰਾਂ ’ਚ ਸੋਨਾਕਸ਼ੀ ਬੇਹੱਦ ਖੂਬਸੂਰਤ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

Bollywood Tadka

ਇਹ  ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

ਬੀਤੇ ਕੁਝ ਦਿਨ ਪਹਿਲਾਂ ਸੋਨਾਕਸ਼ੀ ਲਗਾਤਾਰ ਚਰਚਾ ’ਚ ਹੈ। ਇਸ ਦੇ ਨਾਲ ਸੋਨਾਕਸ਼ੀ ਨੇ ਬੀਤੇ ਦਿਨੀਂ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਸੋਸ਼ਲ ਮੀਡੀਆ ’ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ।

Bollywood Tadka

ਅਦਾਕਾਰਾ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਜਲਦ ਹੀ ‘ਡਬਲ ਐਕਸਐੱਲ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਉਹ ਅਦਾਕਾਰਾ ਹੁਮਾ ਕੁਰੈਸ਼ੀ ਅਤੇ ਜ਼ਹੀਰ ਇਕਬਾਲ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਆਦਿਤਿਆ ਸਰਪੋਤਦਾਰ ਦਾ Kakuda ਵੀ ਹੈ।

Bollywood Tadka


author

Anuradha

Content Editor

Related News