ਸੋਹਾ ਨੇ ਕਰੀਨਾ ਕਪੂਰ ਦੇ ਘਰ ਮਨਾਇਆ ਭਰਾ ਸੈਫ਼ ਅਲੀ ਖ਼ਾਨ ਦਾ ਜਨਮਦਿਨ (ਦੇਖੋ ਤਸਵੀਰਾਂ)

08/16/2022 5:39:22 PM

ਬਾਲੀਵੁੱਡ ਡੈਸਕ- ਪਟੌਦੀ ਪਰਿਵਾਰ ਦੇ ਨਵਾਬ ਅਦਾਕਾਰ ਸੈਫ਼ ਅਲੀ ਖ਼ਾਨ ਦਾ ਅੱਜ ਜਨਮਦਿਨ ਹੈ। ਮੰਗਲਵਾਰ ਨੂੰ ਅਦਾਕਾਰ ਆਪਣਾ 52ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ’ਤੇ ਉਨ੍ਹਾਂ ਨੂੰ ਕਰੀਬੀ ਦੋਸਤਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਸੈਫ਼ ਦੇ ਜਨਮਦਿਨ ’ਤੇ ਪਰਿਵਾਰ ਨੇ ਦੇਰ ਰਾਤ ਇਕ ਖ਼ਾਸ ਸੈਲੀਬ੍ਰੇਸ਼ਨ ਵੀ ਰੱਖਿਆ, ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਭੈਣ ਸੋਹਾ ਅਲੀ ਖ਼ਾਨ ਨੇ ਆਪਣੇ ਭਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਸੈਫ਼ ਦੇ ਬਰਥਡੇ ’ਤੇ ਭੈਣ ਸੋਹਾ ਅਲੀ ਖ਼ਾਨ ਅਤੇ  ਉਨ੍ਹਾਂ ਦੇ ਪਤੀ ਕੁਨਾਲ ਖੇਮੂ ਅਤੇ ਦੂਜੀ ਭੈਣ ਸਬਾ ਅਲੀ ਖ਼ਾਨ ਅਤੇ ਪੁੱਤਰ ਇਬਰਾਹਿਮ ਅਲੀ ਖ਼ਾਨ ਅਦਾਕਾਰ ਦੇ ਘਰ ਪਹੁੰਚੇ ਅਤੇ ਧੂਮ-ਧਾਮ ਨਾਲ ਜਨਮਦਿਨ ਮਨਾਇਆ।

PunjabKesari

ਸਾਹਮਣੇ ਆਈਆਂ ਤਸਵੀਰਾਂ ’ਚ ਸੈਫ਼ ਅਲੀ ਆਪਣੀ ਪਤਨੀ ਕਰੀਨਾ ਕਪੂਰ ਦੇ ਨਾਲ ਆਪਣੇ ਦੋਵੇਂ ਪੁੱਤਰ ਤੈਮੂਰ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਨਜ਼ਰ ਆ ਰਹੇ ਹਨ। ਜੇਹ ਮਾਂ ਕਰੀਨਾ ਨੇ ਚੁੱਕਿਆ ਹੋਇਆ ਹੈ।

PunjabKesari

ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਹਾ ਅਲੀ ਖ਼ਾਨ ਭਰਾ ਸੈਫ਼ ਅਲੀ ਖ਼ਾਨ ਨਾਲ ਪੋਜ਼ ਦੇ ਰਹੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਹੈ ਕਿ ‘ਜਨਮਦਿਨ ਮੁਬਾਰਕ ਭਰਾ (ਜੋ ਇੰਸਟਾਗ੍ਰਾਮ ’ਤੇ ਨਹੀਂ ਹੈ)।’

PunjabKesari

ਸੈਫ਼ ਅਲੀ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਸੈਫ਼ ਅਲੀ ਖ਼ਾਨ ਜਲਦ ਹੀ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੰਨੀ ਸਿੰਘ ਨਾਲ ਫ਼ਿਲਮ ‘ਆਦਿਪੁਰਸ਼’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰ ਕੋਲ ਰਿਤਿਕ ਰੋਸ਼ਨ ਦੇ ਨਾਲ ‘ਵਿਕਰਮ ਵੇਧਾ’ ਵੀ ਹੈ, ਜਿਸ ’ਚ ਰਾਧਿਕਾ ਆਪਟੇ ਵੀ ਅਹਿਮ ਭੂਮਿਕਾ ’ਚ ਹੈ। 

PunjabKesari
 


Shivani Bassan

Content Editor

Related News