ਸਨਾ ਖ਼ਾਨ ਨਾਲ ਤੁਲਨਾ ’ਤੇ ਭੜਕੀ ਸੋਫੀਆ ਹਯਾਤ, ਕਿਹਾ– ਤਿੰਨ ਸਾਲਾਂ ਤੋਂ ਨਹੀਂ ਕੀਤਾ ਇਹ ਕੰਮ

11/25/2020 6:16:31 PM

ਜਲੰਧਰ (ਬਿਊਰੋ)– ‘ਬਿੱਗ ਬੌਸ’ ਫੇਮ ਸਨਾ ਖ਼ਾਨ ਇਨ੍ਹੀਂ ਦਿਨੀਂ ਆਪਣੇ ਨਿਕਾਹ ਕਾਰਨ ਚਰਚਾ ’ਚ ਹੈ। ਨਿਕਾਹ ਤੋਂ ਪਹਿਲਾਂ ਸਨਾ ਖ਼ਾਨ ਨੇ ਅਚਾਨਕ ਐਲਾਨ ਕੀਤਾ ਸੀ ਕਿ ਉਹ ਅਦਾਕਾਰੀ ਦੀ ਦੁਨੀਆ ਛੱਡ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ਤੋਂ ਆਪਣੀਆਂ ਬੋਲਡ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ ਤੇ ਹੁਣ ਚੁੱਪ-ਚੁੱਪੀਤੇ ਗੁਜਰਾਤ ਦੇ ਮੁਫਤੀ ਅਨਸ ਸਈਦ ਨਾਲ ਨਿਕਾਹ ਕਰਵਾ ਲਿਆ ਹੈ। ਕੁਝ ਹੱਦ ਤਕ ਅਜਿਹਾ ਹੀ ਕੰਮ ਸੋਫੀਆ ਹਯਾਤ ਨੇ ਵੀ ਕੀਤਾ ਸੀ। ਲਿਹਾਜ਼ਾ, ਸਨਾ ਖ਼ਾਨ ਦੀ ਤੁਲਨਾ ਸੋਫੀਆ ਹਯਾਤ ਨਾਲ ਹੋਣ ਲੱਗੀ ਪਰ ਸੋਫੀਆ ਇਸ ’ਤੇ ਭੜਕ ਉਠੀ ਹੈ।

 
 
 
 
 
 
 
 
 
 
 
 
 
 
 
 

A post shared by Sayied Sana Khan (@sanakhaan21)

ਇਹ ਖ਼ਬਰ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਉਂਦਿਆਂ ਭਾਰਤੀ ਸਿੰਘ ਨੇ ਕੀਤੀ ਇਹ ਪੋਸਟ, ਦੋਸਤ ਲਈ ਲਿਖਿਆ ਸੁਨੇਹਾ

ਸੋਫੀਆ ਹਯਾਤ ਨੇ ਵੀ 2016 ’ਚ ਅਚਾਨਕ ਐਲਾਨ ਕੀਤਾ ਸੀ ਕਿ ਉਹ ਗਲੈਮਰ ਵਰਲਡ ਛੱਡ ਰਹੀ ਹੈ ਤੇ ਨਨ ਬਣ ਗਈ ਹੈ। ਇਹੀ ਨਹੀਂ, ਉਸ ਨੇ ਆਪਣਾ ਨਾਂ ਬਦਲ ਕੇ ‘ਗਾਇਆ ਸੋਫੀਆ ਮਦਰ’ ਰੱਖ ਲਿਆ। ਹਾਲਾਂਕਿ ਸੋਫੀਆ ਬਾਅਦ ’ਚ ਮੁੜ ਗਲੈਮਰ ਦੀ ਦੁਨੀਆ ਦਾ ਹਿੱਸਾ ਬਣ ਗਈ। ਉਸ ਨੇ ਨਨ ਦੇ ਪਹਿਰਾਵੇ ਨੂੰ ਤਿਆਗ ਦਿੱਤਾ ਤੇ ਸੋਸ਼ਲ ਮੀਡੀਆ ’ਤੇ ਆਪਣੀ ਬੋਲਡਨੈੱਸ ਕਾਰਨ ਸੁਰਖ਼ੀਆਂ ’ਚ ਰਹਿਣ ਲੱਗੀ। ਕੁਝ ਯੂਜ਼ਰਸ ਨੇ ਸਨਾ ਖ਼ਾਨ ਦੀ ਤੁਲਨਾ ਸੋਫੀਆ ਨਾਲ ਕਰਦਿਆਂ ਕਿਹਾ ਕਿ ਛੇਤੀ ਹੀ ਸਨਾ ਵੀ ਵਾਪਸ ਇਸੇ ਰਸਤੇ ’ਤੇ ਆਵੇਗੀ।

 
 
 
 
 
 
 
 
 
 
 
 
 
 
 
 

A post shared by Sofia Hayat (@sofiahayat)

ਅਧਿਆਤਮਿਕਤਾ ਦਾ ਕੱਪੜਿਆਂ ਨਾਲ ਲੈਣਾ-ਦੇਣਾ ਨਹੀਂ
‘ਸਪਾਟਬੁਆਏ’ ਨਾਲ ਗੱਲਬਾਤ ਦੌਰਾਨ ਸੋਫੀਆ ਨੇ ਇਸ ਤੁਲਨਾ ਨੂੰ ਗਲਤ ਦੱਸਿਆ ਹੈ। ਸੋਫੀਆ ਕਹਿੰਦੀ ਹੈ, ‘ਮੈਂ ਸਨਾ ਖ਼ਾਨ ਨਾਲ ਆਪਣੀ ਤੁਲਨਾ ਤੋਂ ਤੰਗ ਆ ਗਈ ਹਾਂ। ਕੁਝ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਧਿਆਤਮਿਕਤਾ ਦਾ ਸਿਰਫ ਕੱਪੜਿਆਂ ਨਾਲ ਲੈਣਾ-ਦੇਣਾ ਹੈ। ਜਦੋਂ ਮੈਂ ਨਨ ਸੀ ਤਾਂ ਮੈਂ 18 ਮਹੀਨਿਆਂ ਤਕ ਸਰੀਰਕ ਸਬੰਧ ਨਹੀਂ ਬਣਾਏ ਸਨ।’

ਇਹ ਖ਼ਬਰ ਵੀ ਪੜ੍ਹੋ : ਨਿਕਾਹ ਤੋਂ ਬਾਅਦ ਲਾਲ ਜੋੜੇ ’ਚ ਸਨਾ ਖ਼ਾਨ ਨੇ ਵਲੀਮਾ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਮੈਂ ਨਿਊਡ ਹੋ ਕੇ ਵੀ ਪੂਰੀ ਤਰ੍ਹਾਂ ਨਾਲ ਅਧਿਆਤਮਿਕ ਹਾਂ
ਸੋਫੀਆ ਅੱਗੇ ਕਹਿੰਦੀ ਹੈ, ‘ਹੁਣ ਮੈਂ ਹਰ ਦਿਨ ਨਨ ਵਰਗੇ ਕੱਪੜੇ ਨਹੀਂ ਪਹਿਨਦੀ। ਕੀ ਇਹ ਮੈਨੂੰ ਘੱਟ ਅਧਿਆਤਮਿਕ ਬਣਾ ਦਿੰਦਾ ਹੈ। ਮੈਂ ਪੂਰੇ ਕੱਪੜਿਆਂ ਦੀ ਬਜਾਏ ਨਿਊਡ ਹੋ ਕੇ ਵੀ ਪੂਰੀ ਤਰ੍ਹਾਂ ਨਾਲ ਅਧਿਆਤਮਿਕ ਹਾਂ। ਘਟੀਆ ਸੋਚ ਤੇ ਛੋਟੀਆਂ ਗੱਲਾਂ ਕਰਨ ਵਾਲੇ ਲੋਕ ਇਸ ਨੂੰ ਨਹੀਂ ਸਮਝਣਗੇ। ਮੈਂ 3 ਸਾਲਾਂ ਤੋਂ ਸਰੀਰਕ ਸਬੰਧ ਨਹੀਂ ਬਣਾਏ। ਮੈਂ ਅੱਜ ਵੀ ਮਦਰ ਸੋਫੀਆ ਹਾਂ ਤੇ ਅੱਜ ਵੀ ਅਧਿਆਤਮਿਕ ਹਾਂ।’

 
 
 
 
 
 
 
 
 
 
 
 
 
 
 
 

A post shared by Sayied Sana Khan (@sanakhaan21)

ਸੋਫੀਆ ਨੇ ਕੀਤਾ ਸਨਾ ਦਾ ਬਚਾਅ
ਹਾਲਾਂਕਿ ਇਸ ਦੇ ਨਾਲ ਹੀ ਸੋਫੀਆ ਨੇ ਸਨਾ ਖ਼ਾਨ ਦਾ ਬਚਾਅ ਵੀ ਕੀਤਾ। ਉਸ ਨੇ ਕਿਹਾ, ‘ਸਨਾ ਖ਼ਾਨ ਦੀ ਜੋ ਇੱਛਾ ਹੈ, ਉਹ ਉਹੀ ਕਰ ਸਕਦੀ ਹੈ। ਮੈਂ ਲੋਕਾਂ ਨੂੰ ਇਹੀ ਕਹਾਂਗੀ ਕਿ ਸਨਾ ਨੂੰ ਇਕੱਲਿਆਂ ਛੱਡ ਦਿਓ। ਤੁਹਾਡੇ ’ਚੋਂ ਕਿੰਨੇ ਲੋਕ ਹਨ ਜੋ ਮੰਦਰ ਜਾਂਦੇ ਹਨ ਤੇ ਸਿਰ ’ਤੇ ਕੱਪੜਾ ਰੱਖਦੇ ਹਨ ਤੇ ਫਿਰ ਮੰਦਰ ਤੋਂ ਨਿਕਲਦੇ ਹੀ ਸਿਰ ਤੋਂ ਕੱਪੜਾ ਹਟਾ ਲੈਂਦੇ ਹਨ। ਤੁਸੀਂ ਪਾਖੰਡੀ ਹੋ।’


Rahul Singh

Content Editor Rahul Singh