ਕਾਲਜ ਦੇ ਟਾਇਲਟ 'ਚ ਸੱਪ ਦੀ ਵੀਡੀਓ ਦੇਖ ਭੜਕਿਆ ਸੰਗੀਤਕਾਰ, ਕਿਹਾ..

Saturday, Sep 07, 2024 - 01:55 PM (IST)

ਮੁੰਬਈ- ਸੋਸ਼ਲ ਮੀਡੀਆ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਲੋਕ ਹਰ ਤਰ੍ਹਾਂ ਦਾ ਪੱਖ ਰੱਖ ਸਕਦੇ ਹਨ। ਬਾਲੀਵੁੱਡ ਤੋਂ ਲੈ ਕੇ ਸਾਊਥ ਤੱਕ ਦੇ ਕਈ ਸੈਲੇਬਸ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ, ਜਿੱਥੇ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਹਾਲ ਹੀ 'ਚ ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਸਾਊਥ ਦੇ ਮਿਊਜ਼ਿਕ ਕੰਪੋਜ਼ਰ, ਐਕਟਰ ਅਤੇ ਪ੍ਰੋਡਿਊਸਰ ਜੀ.ਵੀ. ਪ੍ਰਕਾਸ਼ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਦੇ ਨਾਲ, ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਈ ਸਵਾਲ ਚੁੱਕੇ। ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਤਾਮਿਲਨਾਡੂ ਦੇ ਤਿਰੂਵੰਨਾਮਲਾਈ ਸਥਿਤ ਮਹਿਲਾ ਸਰਕਾਰੀ ਕਾਲਜ ਦੇ ਟਾਇਲਟ ਕਮੋਡ 'ਚ ਕਈ ਸੱਪਾਂ ਦੇ ਰੇਂਗਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਕਾਲਜ ਅੰਦਰ ਸਫਾਈ ਅਤੇ ਸੁਰੱਖਿਆ ਦੀ ਮਾੜੀ ਹਾਲਤ ਦਾ ਪਰਦਾਫਾਸ਼ ਹੋਇਆ ਹੈ।

PunjabKesari

ਜੀ.ਵੀ. ਪ੍ਰਕਾਸ਼ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਕਾਲਜ ਦੀ ਸਫਾਈ ਦੇ ਮੁੱਦਿਆਂ ਵੱਲ ਲੋਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ। ਉਨ੍ਹਾਂ ਨੇ ਪੋਸਟ ਸਾਂਝੀ ਕਰ ਜ਼ਿੰਮੇਵਾਰ ਲੋਕਾਂ ਦਾ ਧਿਆਨ ਇਸ ਵੱਲ ਕਰਨ ਦੀ ਕੋਸ਼ਿਸ਼ ਕੀਤੀ।

ਇਹ ਖ਼ਬਰ ਵੀ ਪੜ੍ਹੋ -ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਟ੍ਰੇਲਰ ਹੋਇਆ ਰਿਲੀਜ਼

ਇਹ ਘਟਨਾ ਚੀਅਰ ਅੰਨਾ ਸਰਕਾਰੀ ਕਾਲਜ ਦੀ ਦੱਸੀ ਜਾ ਰਹੀ ਹੈ, ਜਿੱਥੇ ਹੁਣ ਵਿਦਿਆਰਥੀਆਂ ਨੇ ਕਾਲਜ ਦੀਆਂ ਸਹੂਲਤਾਂ ਦੇ ਮਾੜੇ ਰੱਖ-ਰਖਾਅ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਸ ਕਾਲਜ 'ਚ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ। ਪ੍ਰੈੱਸ ਜਰਨਲ 'ਚ ਛਪੀ ਰਿਪੋਰਟ ਮੁਤਾਬਕ ਵਿਦਿਆਰਥੀਆਂ ਦਾ ਦੋਸ਼ ਹੈ ਕਿ ਟਾਇਲਟ ਦੀ ਸਫਾਈ ਜਾਂ ਸਾਂਭ-ਸੰਭਾਲ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਟਾਇਲਟ ਦੇ ਆਲੇ-ਦੁਆਲੇ ਦਾ ਇਲਾਕਾ ਝਾੜੀਆਂ ਨਾਲ ਘਿਰਿਆ ਹੋਇਆ ਹੈ।ਵਾਇਰਲ ਹੋ ਰਹੀ ਇਸ ਭਿਆਨਕ ਵੀਡੀਓ 'ਚ ਟਾਇਲਟ ਕਮੋਡ 'ਚ ਕਰੀਬ ਇਕ ਦਰਜਨ ਸੱਪ ਰੇਂਗਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਵਿਦਿਆਰਥੀ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਪਖਾਨਿਆਂ ਦੀ ਪੂਰੀ ਤਰ੍ਹਾਂ ਸਫਾਈ ਅਤੇ ਸਾਂਭ-ਸੰਭਾਲ ਸਫਾਈ ਕਰਮਚਾਰੀਆਂ ਦੁਆਰਾ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੇ ਖਤਰਨਾਕ ਹਾਲਾਤ ਭਵਿੱਖ ਵਿੱਚ ਨਾ ਬਣਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
 


Priyanka

Content Editor

Related News