ਭਰਾ ਸੁਸ਼ਾਂਤ ਸਿੰਘ ਨੂੰ ਨੈਸ਼ਨਲ ਐਵਾਰਡ ਮਿਲਣ ’ਤੇ ਭਾਵੁਕ ਹੋਈ ਭੈਣ ਸ਼ਵੇਤਾ, ਆਖੀ ਇਹ ਗੱਲ

Wednesday, Mar 24, 2021 - 03:36 PM (IST)

ਭਰਾ ਸੁਸ਼ਾਂਤ ਸਿੰਘ ਨੂੰ ਨੈਸ਼ਨਲ ਐਵਾਰਡ ਮਿਲਣ ’ਤੇ ਭਾਵੁਕ ਹੋਈ ਭੈਣ ਸ਼ਵੇਤਾ, ਆਖੀ ਇਹ ਗੱਲ

ਮੁੰਬਈ: ਹਾਲ ਹੀ ’ਚ 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਨ੍ਹਾਂ ਦੀ ਫ਼ਿਲਮ ‘ਛਿਛੋਰੇ’ ਲਈ ਬੈਸਟ ਅਦਾਕਾਰ ਦਾ ਖਿਤਾਬ ਦਿੱਤਾ ਗਿਆ ਹੈ। ਫ਼ਿਲਮ ‘ਛਿਛੋਰੇ’ ’ਚ ਉਨ੍ਹਾਂ ਨੇ ਇਕ ਪੁੱਤਰ ਦੇ ਪਿਤਾ ਦਾ ਰੋਲ ਨਿਭਾਇਆ ਸੀ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਅਦਾਕਾਰਾ ਸ਼ਰਧਾ ਕਪੂਰ ਨੇ ਵੀ ਸ਼ਾਨਦਾਰ ਰੋਲ ਪਲੇਅ ਕੀਤਾ ਸੀ। ਉੱਧਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਨੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਤੁਸੀਂ ਹੁੰਦੇ ਤਾਂ ਇਸ ਐਵਾਰਡ ਨੂੰ ਆਪਣੇ ਹੱਥਾਂ ’ਚ ਦੇਖ ਕੇ ਬਹੁਤ ਖੁਸ਼ ਹੁੰਦੇ। ਸਾਨੂੰ ਤੁਹਾਡੇ ’ਤੇ ਮਾਣ ਹੈ।

PunjabKesari
ਸ਼ਵੇਤਾ ਨੇ ਆਪਣੇ ਟਵਿਟਰ ਹੈਂਡਲ ਤੋਂ ਪੋਸਟ ਕੀਤਾ ਹੈ ਕਿ ਫ਼ਿਲਮ ‘ਛਿਛੋਰੇ’ ਨੇ ਨੈਸ਼ਨਲ ਐਵਾਰਡ ਆਪਣੇ ਨਾਂ ਕੀਤਾ ਹੈ। ਭਰਾ (ਸੁਸ਼ਾਂਤ) ਮੈਂ ਜਾਣਦੀ ਹਾਂ ਕਿ ਤੁਸੀਂ ਇਹ ਦੇਖ ਰਹੇ ਹੋਰ ਪਰ ਜੇਕਰ ਤੁਸੀਂ ਅੱਜ ਇਥੇ ਇਸ ਐਵਾਰਡ ਨੂੰ ਲੈਣ ਲਈ ਹੁੰਦੇ ਤਾਂ ਸਾਨੂੰ ਬੇਹੱਦ ਖੁਸ਼ੀ ਹੁੰਦੀ। 
ਸ਼ਵੇਤਾ ਨੇ ਅੱਗੇ ਲਿਖਿਆ ਕਿ ਅਜਿਹਾ ਕੋਈ ਵੀ ਦਿਨ ਨਹੀਂ ਹੈ ਜਦੋਂ ਮੈਂ ਤੁਹਾਡੇ ’ਤੇ ਮਾਣ ਮਹਿਸੂਸ ਨਾ ਕੀਤਾ ਹੋਵੇ। ਇਸ ਦੇ ਨਾਲ ਹੀ ਸ਼ਵੇਤਾ ਨੇ ਹੈਸਟੈਗ #SushantOurHero ਮੁਹਿੰਮ ਦੀ ਵੀ ਸ਼ੁਰੂਆਤ ਕੀਤੀ।

 

ਹੋਸਟਲ ਲਾਈਫ ’ਤੇ ਆਧਾਰਿਤ ਹੈ ਫ਼ਿਲਮ ‘ਛਿਛੋਰੇ’
ਫ਼ਿਲਮ ‘ਛਿਛੋਰੇ’ ਸਾਲ 2019 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਹੋਸਟਲ ਲਾਈਫ ’ਤੇ ਆਧਾਰਿਤ ਇਸ ਫ਼ਿਲਮ ’ਚ ਵਰੁਣ ਸ਼ਰਮਾ, ਪ੍ਰਤੀਕ ਬੱਬਰ, ਸ਼ਰਧਾ ਕਪੂਰ ਤੋਂ ਇਲਾਵਾ ਕਈ ਮਸ਼ਹੂਰ ਸਿਤਾਰੇ ਸ਼ਾਮਲ ਸਨ। ਇਸ ਫ਼ਿਲਮ ’ਚ ਸਾਰੇ ਸਿਤਾਰਿਆਂ ਨੇ ਬਖ਼ੂਬੀ ਕੰਮ ਕੀਤਾ ਸੀ।

 

PunjabKesari ਹਾਲਾਂਕਿ ਇਹ ਫ਼ਿਲਮ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਕੀਤੀ ਗਈ ਸੀ ਜਿਸ ਦੀ ਵਜ੍ਹਾ ਨਾਲ ਫ਼ਿਲਮ ਦੀ ਕਮਾਈ ਨਹੀਂ ਹੋ ਪਾਈ ਸੀ। ਵਰਣਨਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਆਤਮਹੱਤਿਆ ਕਰ ਲਈ ਸੀ। ਆਤਮਹੱਤਿਆ ਦੇ ਕਈ ਕਾਰਨ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਦੀਆਂ ਫ਼ਿਲਮਾਂ ਨੂੰ ਪ੍ਰੋਤਸਾਹਨ ਨਾ ਮਿਲਣਾ ਵੀ ਇਕ ਕਾਰਨ ਦੱਸਿਆ ਗਿਆ। ਬੀਤੇ ਸਾਲ ‘ਛਿਛੋਰੇ’ ਫ਼ਿਲਮ ਨੂੰ ਕੋਈ ਵੀ ਐਵਾਰਡ ਨਹੀਂ ਮਿਲਿਆ। ਜਦੋਂਕਿ ‘ਗਲੀ ਬੁਆਏ’ ਵਰਗੀ ਫ਼ਿਲਮ ਨੇ ਧੂਮ ਮਚਾਈ ਹੋਈ ਸੀ। 


author

Aarti dhillon

Content Editor

Related News