ਭੈਣ ਨੇ ਦਿੱਤੀ ਸੀ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ, ਹੁਣ ਪੂਰੇ ਪਰਿਵਾਰ ਦੇ ਫੋਨ ਬੰਦ, ਆਖਿਰ ਕੀ ਹੈ ਸੱਚ?

Friday, Feb 02, 2024 - 07:39 PM (IST)

ਭੈਣ ਨੇ ਦਿੱਤੀ ਸੀ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ, ਹੁਣ ਪੂਰੇ ਪਰਿਵਾਰ ਦੇ ਫੋਨ ਬੰਦ, ਆਖਿਰ ਕੀ ਹੈ ਸੱਚ?

ਮੁੰਬਈ- ਬਾਲੀਵੁੱਡ ਇੰਡਸਟਰੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਪੂਨਮ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ। ਅਭਿਨੇਤਰੀ ਨੂੰ ਕੁਝ ਦਿਨ ਪਹਿਲਾਂ ਹੀ ਆਖਰੀ ਪੜਾਅ ਦੇ ਕੈਂਸਰ ਬਾਰੇ ਪਤਾ ਲੱਗਾ ਸੀ। ਹਾਲਾਂਕਿ ਪੂਨਮ ਦੀ ਮੌਤ 'ਤੇ ਪਰਿਵਾਰ ਜਾਂ ਭੈਣ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਇੰਡੀਆ ਟੂਡੇ ਨੇ ਪੂਨਮ ਪਾਂਡੇ ਦੇ ਕਰੀਬੀ ਵਿਅਕਤੀ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ।

PunjabKesari
ਪੂਨਮ ਦੀ ਮੌਤ 'ਤੇ ਹੈਰਾਨ ਕਰਨ ਵਾਲਾ ਅਪਡੇਟ
ਸੂਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੂਨਮ ਦੀ ਭੈਣ ਦਾ ਫੋਨ ਆਇਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਪੂਨਮ ਹੁਣ ਇਸ ਦੁਨੀਆ 'ਚ ਨਹੀਂ ਹੈ। ਸਰਵਾਈਕਲ ਕੈਂਸਰ ਕਾਰਨ ਪੂਨਮ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ ਹੈ। ਇਸ ਤੋਂ ਬਾਅਦ ਪੂਨਮ ਪਾਂਡੇ ਦੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ, ਜਿਸ 'ਚ ਉਨ੍ਹਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ। ਨਾਲ ਹੀ, ਪ੍ਰਸ਼ੰਸਕਾਂ ਅਤੇ ਪਿਆਰਿਆਂ ਨੂੰ ਪ੍ਰਾਈਵੈਸੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਜਦੋਂ ਸੂਤਰ ਨੇ ਪੂਨਮ ਪਾਂਡੇ ਦੀ ਭੈਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਅਨਰੀਚੇਬਲ ਕਰਾਰ ਦਿੱਤਾ ਗਿਆ।

ਇਹ ਵੀ ਪੜ੍ਹੋ- ਆਖਰੀ ਵਾਰ ਇਸ ਪਬਲਿਕ ਈਵੈਂਟ 'ਚ ਨਜ਼ਰ ਆਈ ਸੀ ਪੂਨਮ, ਪੈਪਰਾਜ਼ੀ ਨੂੰ ਦਿੱਤੇ ਸਨ ਜ਼ਬਰਦਸਤ ਪੋਜ਼PunjabKesari
ਸੂਤਰ ਨੇ ਦੱਸਿਆ- ਸਾਡੀ ਸਵੇਰੇ ਪੂਨਮ ਪਾਂਡੇ ਦੀ ਭੈਣ ਨਾਲ ਗੱਲ ਹੋਈ ਸੀ। ਉਨ੍ਹਾਂ ਨੇ ਹੀ ਸੀ ਸਾਨੂੰ ਪੂਨਮ ਦੀ ਮੌਤ ਬਾਰੇ ਸੂਚਿਤ ਕੀਤਾ। ਉਦੋਂ ਤੋਂ ਜਦੋਂ ਵੀ ਅਸੀਂ ਉਸ ਦੀ ਭੈਣ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਹੈ। ਇੰਨਾ ਹੀ ਨਹੀਂ ਪੂਨਮ ਦੇ ਬਾਕੀ ਪਰਿਵਾਰਕ ਮੈਂਬਰ ਵੀ ਲਾਪਤਾ ਹਨ। ਜਦੋਂ ਮੈਂ ਪੂਨਮ ਦੀ ਟੀਮ ਦੇ 2-3 ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਦੇ ਫੋਨ ਬੰਦ ਸਨ। ਅਸੀਂ ਇਸ ਸਮੇਂ ਉਲਝਣ ਵਿਚ ਹਾਂ ਅਤੇ ਹੈਰਾਨ ਹਾਂ ਕਿ ਮਾਮਲਾ ਕੀ ਹੈ?

PunjabKesari
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਤੱਕ ਪੂਨਮ ਪਾਂਡੇ ਇਵੈਂਟਸ ਅਤੇ ਪਾਰਟੀਆਂ 'ਚ ਸ਼ਿਰਕਤ ਕਰਦੀ ਨਜ਼ਰ ਆਈ ਸੀ। ਉਨ੍ਹਾਂ ਨੇ ਕੁਝ ਚਾਰ ਦਿਨ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਬਾਡੀਗਾਰਡਾਂ ਦੀ ਨਿਗਰਾਨੀ ਹੇਠ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਈਵੈਂਟ 'ਚ ਪੈਪਰਾਜ਼ੀ ਨੂੰ ਇਹ ਵੀ ਦੱਸਿਆ ਕਿ ਉਹ ਫਸਟ ਕਲਾਸ ਹੈ ਅਤੇ ਚੰਗੀ ਜ਼ਿੰਦਗੀ ਜੀਅ ਰਹੀ ਹੈ। ਸਾਰਿਆਂ ਨੇ ਦੇਖਿਆ ਕਿ ਪੂਨਮ ਨੂੰ ਅਚਾਨਕ ਸਰਵਾਈਕਲ ਕੈਂਸਰ ਹੋ ਗਿਆ ਅਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ। ਪੂਨਮ ਨੂੰ ਆਖਰੀ ਵਾਰ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਲਾਕ ਅੱਪ' 'ਚ ਦੇਖਿਆ ਗਿਆ ਸੀ। ਅਦਾਕਾਰ ਕਰਨਵੀਰ ਬੋਹਰਾ ਨਾਲ ਉਨ੍ਹਾਂ ਦੀ ਬਹੁਤ ਚੰਗੀ ਦੋਸਤੀ ਸੀ।

ਇਹ ਵੀ ਪੜ੍ਹੋ- ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਅਦਾਕਾਰਾ ਪੂਨਮ ਪਾਂਡੇ ਦਾ ਅੰਤਿਮ ਸੰਸਕਾਰ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News