ਗਾਇਕ ਸਿੱਪੀ ਗਿੱਲ ਨੇ ਆਪਣੇ ਪੁੱਤਰ ਨਾਲ ਖੂਬਸੂਰਤ ਵੀਡੀਓ ਕੀਤਾ ਸਾਂਝਾਂ

Wednesday, Jul 31, 2024 - 12:02 PM (IST)

ਵੈੱਬ ਡੈਸਕ- ਸਿੱਪੀ ਗਿੱਲ ਨੇ ਆਪਣੇ ਪੁੱਤਰ ਨਾਲ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾਂ ਕੀਤਾ ਹੈ। ਜਿਸ ਨੂੰ ਸਿੱਪੀ ਗਿੱਲ ਦੇ ਫੈਨਜ਼ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵੀ ਇਸ 'ਤੇ ਖੂਬ ਰਿਐਕਸ਼ਨ ਦੇ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗਾਇਕ ਆਪਣੇ ਪੁੱਤਰ ਨੂੰ ਟਰੈਕਟਰ 'ਤੇ ਬਿਠਾ ਕੇ ਉਸ ਨੂੰ ਖੇਤਾਂ ਦੀ ਸੈਰ ਕਰਵਾ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ ਮਿੱਟੀ 'ਚ ਖੇਡਦਾ ਨਜ਼ਰ ਆ ਰਿਹਾ ਹੈ।ਵੀਡੀਓ ਦੇ ਕੈਪਸ਼ਨ 'ਚ ਸਿੱਪੀ ਨੇ ਲਿਖਿਆ "ਮੇਰੀ ਔਕਾਤ ਮਿੱਟੀ, ਮੇਰੀ ਜਾਤ ਮਿੱਟੀ, ਇਸ 'ਚ ਰੱਲ ਜਾਣਾ, ਅਖੀਰ ਗੱਲਬਾਤ ਮਿੱਟੀ"।

ਇਹ ਖ਼ਬਰ ਵੀ ਪੜ੍ਹੋ -ਤਲਾਕ ਤੋਂ ਬਾਅਦ ਕੰਗਾਲ ਹੋਈ ਇਹ ਅਦਾਕਾਰਾ, ਸਿਰ 'ਤੇ ਸੀ ਕਰੋੜਾਂ ਦਾ ਕਰਜ਼ਾ

ਸਿੱਪੀ ਗਿੱਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।ਪਰ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ 'ਚ ਵੀ ਸਰਗਮ ਹੋਏ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ ਹੈ ।

 

 
 
 
 
 
 
 
 
 
 
 
 
 
 
 
 

A post shared by Jujhargill (@jujhargillofficial)

ਉਹ ਗੁੱਗੂ ਗਿੱਲ ਦੇ ਨਾਲ 'ਜੱਦੀ ਸਰਦਾਰ' ਫ਼ਿਲਮ 'ਚ ਨਜ਼ਰ ਆ ਚੁੱਕੇ ਹਨ । ਇਸ ਫ਼ਿਲਮ 'ਚ ਸਾਵਨ ਰੂਪੋਵਾਲੀਆ ਅਤੇ ਦਿਲਪ੍ਰੀਤ ਢਿੱਲੋਂ ਦੇ ਨਾਲ ਉਹ ਦਿਖਾਈ ਦਿੱਤੇ ਸਨ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।   

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Priyanka

Content Editor

Related News