ਕੁਆਰੀ ਮਾਂ ਬਣੀ ਮਸ਼ਹੂਰ ਸਿੰਗਰ, ਪੁੱਤਰ ਨੂੰ ਦਿੱਤਾ ਜਨਮ
Thursday, Sep 11, 2025 - 11:50 AM (IST)

ਐਂਟਰਟੇਨਮੈਂਟ ਡੈਸਕ- ਸਿੰਗਰ ਦੇਵੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਭੋਜਪੁਰੀ ਸਿੰਗਰ ਦੇਵੀ ਨੇ ਇਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਜੇ ਤੱਕ ਕੁਆਰੀ ਹੈ। ਉਸ ਨੇ ਬਿਨਾਂ ਵਿਆਹ ਹੀ ਮਾਂ ਬਣਨ ਦਾ ਫ਼ੈਸਲਾ ਲਿਆ ਅਤੇ IVF ਤਕਨੀਕ ਰਾਹੀਂ ਗਰਭ ਧਾਰਣ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਲਈ ਜਰਮਨੀ ਦੀ ਸਪਰਮ ਬੈਂਕ ਦੀ ਮਦਦ ਲਈ ਗਈ। ਉਸ ਦੀ ਡਿਲੀਵਰੀ ਰਿਸ਼ੀਕੇਸ਼ AIIMS ਵਿਚ ਹੋਈ। ਬੱਚੇ ਦੇ ਜਨਮ ਤੋਂ ਬਾਅਦ ਦੇਵੀ ਨੇ ਸੋਸ਼ਲ ਮੀਡੀਆ ’ਤੇ ਪੁੱਤਰ ਨਾਲ ਤਸਵੀਰ ਸਾਂਝੀ ਕੀਤੀ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਗ੍ਰਿਫਤਾਰ ਹੋਇਆ ਮਸ਼ਹੂਰ ਰੈਪਰ
ਗੀਤ ’ਤੇ ਹੋਇਆ ਸੀ ਵਿਵਾਦ
ਦੇਵੀ ਇਸ ਤੋਂ ਪਹਿਲਾਂ ਆਪਣੇ ਇਕ ਗੀਤ ਕਾਰਨ ਵੀ ਸੁਰਖੀਆਂ ’ਚ ਰਹੀ ਸੀ। ਪਟਨਾ ’ਚ 2024 ਵਿੱਚ ਅਟਲ ਬਿਹਾਰੀ ਵਾਜਪੇਈ ਦੀ ਜਨਮ ਜਯੰਤੀ ਮੌਕੇ ਬਾਪੂ ਸਭਾਗਾਰ ’ਚ ਹੋਏ ਇਕ ਪ੍ਰੋਗਰਾਮ ਦੌਰਾਨ ਦੇਵੀ ਨੇ "ਰਘੁਪਤੀ ਰਾਘਵ ਰਾਜਾ ਰਾਮ, ਈਸ਼ਵਰ ਅੱਲਾਹ ਤੇਰੋ ਨਾਮ" ਭਜਨ ਗਾਇਆ ਸੀ। ਇਸ ’ਤੇ BJP ਕਾਰਕੁਨਾਂ ਨੇ ਵਿਰੋਧ ਕਰਦਿਆਂ ਹੰਗਾਮਾ ਕਰ ਦਿੱਤਾ ਸੀ ਅਤੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਗਾਏ ਸਨ। ਉਸ ਵੇਲੇ ਦੇਵੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਜੇਲ੍ਹ 'ਚੋਂ ਭੱਜ ਗਏ ਕਈ ਕੈਦੀ, ਪੁਲਸ ਲੱਭ-ਲੱਭ ਕਰਨ ਲੱਗੀ ਐਨਕਾਊਂਟਰ
ਹਿੱਟ ਗੀਤਾਂ ਨਾਲ ਬਣਾਇਆ ਨਾਮ
ਦੇਵੀ ਦੇ ਕਈ ਭੋਜਪੁਰੀ ਗੀਤਾਂ ਨੇ ਦਰਸ਼ਕਾਂ ਦੇ ਦਿਲਾਂ ’ਚ ਖਾਸ ਥਾਂ ਬਣਾਈ ਹੈ। ਉਸ ਦੇ ਪ੍ਰਸਿੱਧ ਗੀਤਾਂ ’ਚ — "ਪਿਆ ਗਈਲੇ ਕਲਕੱਤਵਾ ਏ ਸਜਨੀ..", "ਕੂਏਂ ਕਾ ਠੰਢਾ ਪਾਣੀ.., ", "ਪਰਵਲ ਬੇਚੇ ਜਾਈਬ ਭਾਗਲਪੁਰ..", "ਓ ਗੋਰੀ ਚੋਰੀ-ਚੋਰੀ..", "ਪਿਆ ਬੰਸੀਆ ਬਜਾਵੇ ਆਧੀ ਰਤੀਆ..", "ਅੰਗੂਰੀ ਮੇਂ ਡਸਲੇ ਬਿਆ ਨਗਿਨੀਆ..", ਸ਼ਾਮਲ ਹਨ, ਜੋ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ 'ਨਿੱਜੀ ਵੀਡੀਓ' ਲੀਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8