ਕਰਨ ਔਜਲਾ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਲਾਰੈਂਸ ਦੇ ਭਰਾ ਨਾਲ ਇਕੱਠੇ ਨਜ਼ਰ ਆਉਣ ''ਤੇ ਦਿੱਤਾ ਵੱਡਾ ਬਿਆਨ

Friday, Apr 21, 2023 - 10:44 AM (IST)

ਕਰਨ ਔਜਲਾ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਲਾਰੈਂਸ ਦੇ ਭਰਾ ਨਾਲ ਇਕੱਠੇ ਨਜ਼ਰ ਆਉਣ ''ਤੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਦੇ ਹਾਲ ਹੀ ’ਚ ਹੋਏ ਸ਼ੋਅ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਨਜ਼ਰ ਆਇਆ ਹੈ। ਕਰਨ ਔਜਲਾ ਦਾ ਇਹ ਸ਼ੋਅ ਕੈਲੀਫੋਰਨੀਆ ਦੇ ਬੇਕਰਸਫੀਲਡ ’ਚ ਹੋਇਆ ਸੀ। ਕਰਨ ਔਜਲਾ ਤੋਂ ਬਾਅਦ ਸ਼ੈਰੀ ਮਾਨ ਨੇ ਵੀ ਇਸ ਮਾਮਲੇ 'ਚ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਹੈ। 

ਸ਼ੈਰੀ ਮਾਨ ਨੇ ਰੱਖਿਆ ਆਪਣਾ ਪੱਖ
ਸ਼ੈਰੀ ਮਾਨ ਨੇ ਵੀਡੀਓ 'ਚ ਆਪਣੀ ਸਫ਼ਾਈ ਦਿੰਦੇ ਹੋਏ ਲਿਖਿਆ ਕਿ ''ਹਾਲ ਹੀ 'ਚ ਮੈਂ ਕੈਲੀਫੋਰਨੀਆ 'ਚ ਕਰਨ ਔਜਲਾ ਨਾਲ ਪ੍ਰਫਾਰਮ ਕੀਤਾ ਸੀ। ਮੇਰੀ ਟੀਮ, ਜੋ ਮੇਰੇ ਸ਼ੋਅਜ਼ ਬੁੱਕ ਕਰਦੀ ਹੈ, ਜ਼ਿਆਦਾਤਰ ਮੌਕਿਆਂ 'ਤੇ ਚੈੱਕ ਨਹੀਂ ਕਰਦੀ ਕਿ ਕਿਸ ਨੇ ਬੁਕਿੰਗ ਕੀਤੀ ਹੈ। ਅਸੀਂ ਆਪਣੇ ਸ਼ੋਅ ਦੀ ਬੁਕਿੰਗ ਦੌਰਾਨ ਫਾਲਤੂ ਗੱਲਾਂ 'ਤੇ ਧਿਆਨ ਨਹੀਂ ਦਿੰਦੇ। ਸਾਡਾ ਧਿਆਨ ਸਿਰਫ਼ ਇਸ ਗੱਲ 'ਤੇ ਹੁੰਦਾ ਹੈ ਕਿ ਆਪਣੀ ਪ੍ਰਫਾਰਮੈਂਸ ਨੂੰ ਕਿਸ ਤਰ੍ਹਾਂ ਬਿਹਤਰੀਨ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਹੋਰਨਾਂ ਕਾਰੋਬਾਰਾਂ ਵਾਂਗ ਸਾਡਾ ਵੀ ਆਪਣੇ ਕਲਾਇੰਟ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਣਾ ਹੀ ਜ਼ਰੂਰੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਭ ਸਮਝੋਗੇ। ਪਹਿਲਾਂ ਹੀ ਮੇਰੇ ਵਰਗੇ ਕਲਾਕਾਰਾਂ 'ਤੇ ਤਾਂ ਬਹੁਤ ਲੋਕ ਉਂਗਲਾਂ ਚੁੱਕਦੇ ਹਨ।'' 

PunjabKesari

ਕਰਨ ਔਜਲਾ ਵੀ ਦੇ ਚੁੱਕੇ ਨੇ ਸਫਾਈ
ਇਸ ਮਾਮਲੇ 'ਤੇ ਕਰਨ ਔਜਲਾ ਨੇ ਸਫਾਈ ਦਿੰਦਿਆਂ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਸ਼ਖ਼ਸ ਨਾਲ ਕੋਈ ਸਬੰਧ ਨਹੀਂ ਹੈ। ਕਰਨ ਔਜਲਾ ਨੇ ਲਿਖਿਆ, ''ਮੈਂ ਨਹੀਂ ਸੋਚਿਆ ਕਿ ਮੈਨੂੰ ਇਸ ਦੀ ਜ਼ਰੂਰਤ ਹੈ ਪਰ ਬਹੁਤ ਸਾਰੀਆਂ ਪੋਸਟਾਂ ਤੇ ਸੁਨੇਹਿਆਂ ਨੂੰ ਦੇਖਣ ਤੋਂ ਬਾਅਦ ਮੈਂ ਸਿਰਫ ਐਤਵਾਰ ਨੂੰ ਬੇਕਰਸਫੀਲਡ, CA ’ਚ ਇਕ ਘਟਨਾ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਸੀ। ਇਕ ਕਲਾਕਾਰ ਵਜੋਂ ਮੈਂ ਤੇ ਸ਼ੈਰੀ ਮਾਨ ਬਾਈ ਨੂੰ ਸਾਡੇ ਸਾਂਝੇ ਮਿੱਤਰ ਵਲੋਂ ਬੇਨਤੀ ਕੀਤੇ ਅਨੁਸਾਰ ਇਕ ਰਿਸੈਪਸ਼ਨ ਸ਼ੋਅ ਲਈ ਪ੍ਰਫਾਰਮ ਕਰਨ ਲਈ ਬੁੱਕ ਕੀਤਾ ਗਿਆ ਸੀ। ਇਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਦੇ ਸ਼ੋਅ ’ਚ ਕੌਣ ਸ਼ਾਮਲ ਹੋ ਰਿਹਾ ਹੈ ਜਾਂ ਸੱਦਾ ਦੇ ਰਿਹਾ ਹੈ, ਇਸ ਲਈ ਮੈਂ ਬਹੁਤ ਸਾਰੇ ਵਿਆਹ ਦੇ ਸ਼ੋਅ ਕਰਨ ਨੂੰ ਤਰਜੀਹ ਕਿਉਂ ਨਹੀਂ ਦਿੰਦਾ ਹਾਂ। ਮੇਰੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਮੇਰੇ ਤੇ ਸ਼ੈਰੀ ਬਾਈ ਦੀਆਂ ਵੀਡੀਓਜ਼ ਦੇ ਪਿੱਛੇ ਇਕ ਸ਼ੱਕੀ ਵਿਅਕਤੀ ਸੀ। ਜਦੋਂ ਤੱਕ ਮੈਂ ਇਨ੍ਹਾਂ ਪੋਸਟਾਂ ਤੇ ਸੁਨੇਹਿਆਂ ਨੂੰ ਨਹੀਂ ਦੇਖਿਆ, ਮੈਨੂੰ ਪਤਾ ਨਹੀਂ ਸੀ ਕਿ ਇਹ ਕੌਣ ਹੋ ਸਕਦਾ ਹੈ।''

PunjabKesari

ਕਰਨ ਔਜਲਾ ਨੇ ਅੱਗੇ ਲਿਖਿਆ, ''ਇਕ ਕਲਾਕਾਰ ਹੋਣ ਦੇ ਨਾਤੇ ਮੈਂ ਆਪਣੇ ਪ੍ਰਦਰਸ਼ਨ ’ਤੇ ਧਿਆਨ ਕੇਂਦਰਿਤ ਕਰਦਾ ਹਾਂ ਤੇ ਸ਼ੋਅ ਛੱਡਦਾ ਹਾਂ, ਮੈਂ ਹਰ ਇਕ ਵਿਅਕਤੀ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਹਨ। ਮੈਂ ਇਹ ਵੀ ਦੱਸਣਾ ਚਾਹਾਂਗਾ, ਇਥੇ ਬਹੁਤ ਸਾਰੇ ਕੈਮਰੇ ਤੇ ਫ਼ੋਨ ਲਗਾਤਾਰ ਰਿਕਾਰਡਿੰਗ ਕਰ ਰਹੇ ਸਨ ਤੇ ਆਮ ਤੌਰ ’ਤੇ ਮੈਂ ਉਥੇ ਹਾਂ। ਮੈਂ ਜਾਣਬੁਝ ਕੇ ਕਦੇ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਕਿਸੇ ਚੀਜ਼ ਨਾਲ ਨਹੀਂ ਜੋੜਾਂਗਾ। ਕਿਰਪਾ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਇਨ੍ਹਾਂ ਗੱਲਾਂ ’ਚ ਸ਼ਾਮਲ ਨਾ ਕਰੋ। ਇਕ ਕਲਾਕਾਰ ਵਜੋਂ ਅਸੀਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ’ਚੋਂ ਗੁਜ਼ਰ ਰਹੇ ਹਾਂ ਜਿਵੇਂ ਕਿ ਤੁਸੀਂ ਹੁਣ ਜਾਣਦੇ ਹੋ ਤੇ ਇਹ ਨਿਮਰਤਾਪੂਰਵਕ ਬੇਨਤੀ ਹੋਵੇਗੀ ਕਿ ਚੀਜ਼ਾਂ ਨੂੰ ਹੋਰ ਗੁੰਝਲਦਾਰ ਨਾ ਕਰੋ। ਉਮੀਦ ਹੈ ਕਿ ਇਸ ਨਾਲ ਮਾਮਲਾ ਸਪੱਸ਼ਟ ਹੋ ਜਾਵੇਗਾ।''

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News