ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ

Tuesday, Aug 27, 2024 - 01:09 PM (IST)

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ

ਜਲੰਧਰ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 6 ਸਿੰਤਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਸਮੇਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ਦੇ ਨਾਲ-ਨਾਲ ਭੜਕਾਊ ਬਿਆਨ ਕਾਰਨ ਸਭ ਦੇ ਨਿਸ਼ਾਨੇ 'ਤੇ ਬਣੀ ਹੋਈ ਹੈ। ਇੰਨ੍ਹਾਂ ਹੀ ਨਹੀਂ ਕੰਗਨਾ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ।ਇਸ ਦੌਰਾਨ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਦੀ ਸ਼ਖਤ ਨਿੰਦਾ ਕੀਤੀ ਹੈ। ਅਨਮੋਲ ਨੇ ਕਿਹਾ 'ਇੱਕ ਬਿੱਲੀ ਦੀਆਂ ਕਈ ਫਿਲਮਾਂ ਫਲਾੱਪ ਹੋਣ ਤੋਂ ਬਾਅਦ ਨਵੀਂ ਫਿਲਮ ਆ ਰਹੀ ਆ, ਜਿਸ ਨੂੰ ਪ੍ਰਮੋਟ ਕਰਨ ਲਈ ਬਿੱਲੀ ਮਿਆਉ-ਮਿਆਉ ਕਰ ਰਹੀ ਆ, ਉਸਦੀਆਂ ਗੱਲਾਂ ਵਿੱਚ ਆ ਕੇ ਜਵਾਬ ਨਾ ਦਿਓ,ਐਂਡ ਨਾ ਹੀ ਮੂਵੀ ਦਾ ਨਾਂਅ ਪ੍ਰਮੋਟ ਕਰੋ।'

PunjabKesari

ਇਹ ਖ਼ਬਰ ਵੀ ਪੜ੍ਹੋ - ਅਮਰੀਕੀ ਗਾਇਕਾ ਮਾਰੀਆ ਕੈਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਦੱਸ ਦੇਈਏ ਕਿ ਫਿਲਮ 'ਐਮਰਜੈਂਸੀ' 6 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ, ਜੋ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਹੈ। ਫਿਲਮ 'ਚ ਕੰਗਨਾ ਰਣੌਤ ਇੰਦਰਾ ਗਾਂਧੀ ਦੀ ਭੂਮਿਕਾ 'ਚ ਹੈ।

ਇਹ ਖ਼ਬਰ ਵੀ ਪੜ੍ਹੋ - ਫਿਲਮ 'ਐਮਰਜੈਂਸੀ' ਬਣਾ ਕੇ ਵਿਵਾਦਾਂ 'ਚ ਕੰਗਨਾ, ਨੋਟਿਸ ਹੋਇਆ ਜਾਰੀ

ਕੰਗਨਾ ਨੇ ਸ਼ੇਅਰ ਕੀਤੀ ਧਮਕੀ ਭਰੀ ਵੀਡਿਓ

ਕੰਗਨਾ ਰਣੌਤ ਨੇ ਪਲੇਟਫਾਰਮ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਇਕ ਵਿਅਕਤੀ 'ਐਮਰਜੈਂਸੀ' ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਹੈ। ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾਂ ਮਾਰਨਗੇ। ਲਾਫਾ ਤਾ ਤੁਸੀਂ ਖਾ ਲਿਆ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਸਿਰਫ਼ ਸਿੱਖ ਹੀ ਨਹੀਂ, ਮਰਾਠੀ, ਮੇਰੇ ਸਾਰੇ ਹਿੰਦੂ, ਈਸਾਈ ਅਤੇ ਮੁਸਲਿਮ ਭਰਾ ਤੁਹਾਡਾ ਚੱਪਲਾਂ ਨਾਲ ਸਵਾਗਤ ਕਰਨਗੇ। ਅਦਾਕਾਰਾ ਨੇ ਵੀਡੀਓ ਦੇ ਨਾਲ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਪੁਲਿਸ ਨੂੰ ਟੈਗ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News