ਕੁਲਫੀਆਂ ਵੇਚਣ ਵਾਲੇ ਦੇ ਮੁਰੀਦ ਹੋਏ ਗਾਇਕ ਨਿੰਜਾ ਤੇ ਗੁਰਪ੍ਰੀਤ ਘੁੱਗੀ, ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

Friday, Jun 18, 2021 - 04:34 PM (IST)

ਕੁਲਫੀਆਂ ਵੇਚਣ ਵਾਲੇ ਦੇ ਮੁਰੀਦ ਹੋਏ ਗਾਇਕ ਨਿੰਜਾ ਤੇ ਗੁਰਪ੍ਰੀਤ ਘੁੱਗੀ, ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) - ਆਪਣੇ ਖ਼ਾਸ ਅੰਦਾਜ਼ ਵਿਚ ਕੁਲਫੀਆਂ ਵੇਚਣ ਵਾਲੇ ਬਜ਼ੁਰਗ ਦਾ ਵੀਡੀਓ ਜੋ ਕਿ ਪਿਛਲੇ ਦਿਨੀਂ ਵਾਇਰਲ ਹੋਇਆ ਸੀ। ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਬਾਰੇ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਕੁਲਫੀਆਂ ਵੇਚਣ ਦੀ ਸ਼ੁਰੂਆਤ ਕੀਤੀ ਅਤੇ ਕੁਲਫੀਆਂ ਉਹ ਸ਼ੁਰੂ ਤੋਂ ਹੀ ਇਸੇ ਅੰਦਾਜ਼ 'ਚ ਵੇਚਦੇ ਆ ਰਹੇ ਹਨ । 
ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਕੁਲਫੀਆਂ ਵਾਲਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ 'ਚ ਉਹ ਚਾਚਾ ਬੱਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ 'ਚ ਉਹ ਦੱਸ ਰਹੇ ਹਨ ਕਿ ਉਹ ਪਿਛਲੇ 30-35 ਸਾਲ ਤੋਂ ਕੁਲਫੀ ਵੇਚਣ ਦਾ ਕੰਮ ਕਰ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by NINJA (@its_ninja)

ਇਸ ਵੀਡੀਓ ਨੂੰ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਇਸ ਕੁਲਫੀ ਵਾਲੇ ਦੀ ਤਾਰੀਫ਼ ਕੀਤੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਬਜ਼ੁਰਗ ਚਾਚੇ ਬੱਗੇ ਦੀ ਤਾਰੀਫ਼ ਕਰ ਰਿਹਾ ਹੈ ।  

PunjabKesari
ਦੱਸ ਦਈਏ ਕਿ ਕੁਝ ਦਿਨ ਪਹਿਲਾ ਹੀ ਗੁਰਪ੍ਰੀਤ ਘੁੱਗੀ ਨੇ ਵੀ ਇਸ ਕੁਲਫੀਆਂ ਵੇਚਣ ਵਾਲੇ ਬਜ਼ੁਰਗ ਦੀ ਇਕ ਵੀਡੀਓ ਸਾਂਝੀ ਕੀਤੀ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝੀ ਕਰਦਿਆਂ ਇਸ ਬਜ਼ੁਰਗ ਦੀ ਕਾਫ਼ੀ ਤਾਰੀਫ਼ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਸੀ, ''ਕੁਲਫੀ ਨਾਲੋਂ ਤਾਂ ਹੋਕਾ ਈ ਸਵਾਦ ਏ। ਠੰਡ ਪੈ ਗਈ ਸੁਣ ਕੇ।'

PunjabKesari


ਨੋਟ - ਬਜ਼ੁਰਗ ਬਾਬੇ ਕੁਲਫੀਆਂ ਵਾਲੇ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News