ਸਲਮਾਨ ਖ਼ਾਨ ਦੇ ਹੱਕ 'ਚ ਬੋਲੇ ਗਾਇਕ ਮੀਕਾ ਸਿੰਘ, ਕਿਹਾ- ਭਾਈ ਤੂੰ ਫ਼ਿਕਰ....

Tuesday, Oct 22, 2024 - 09:23 AM (IST)

ਸਲਮਾਨ ਖ਼ਾਨ ਦੇ ਹੱਕ 'ਚ ਬੋਲੇ ਗਾਇਕ ਮੀਕਾ ਸਿੰਘ, ਕਿਹਾ- ਭਾਈ ਤੂੰ ਫ਼ਿਕਰ....

ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਲੰਬੇ ਸਮੇਂ ਤੋਂ ਅਦਾਕਾਰ ਦਾ ਪਿੱਛਾ ਕਰ ਰਿਹਾ ਹੈ। ਜਿਸ ਦੇ ਚੱਲਦੇ ਸਲਮਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਜਦੋਂ ਬਾਬਾ ਸਿੱਦੀਕੀ ਦਾ ਕਤਲ ਹੋਇਆ ਸੀ ਤਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਦਾਅਵਾ ਕੀਤਾ ਗਿਆ ਸੀ ਕਿ ਬਾਬਾ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਸਲਮਾਨ ਦੇ ਕਰੀਬੀ ਸੀ। ਲਾਰੈਂਸ ਗੈਂਗ ਦੀ ਇਸ ਕਥਿਤ ਸੋਸ਼ਲ ਮੀਡੀਆ ਪੋਸਟ ਦੇ ਬਾਵਜੂਦ ਕਈ ਲੋਕ ਸਲਮਾਨ ਦੇ ਸਮਰਥਨ 'ਚ ਹਨ। ਹੁਣ ਗਾਇਕ ਮੀਕਾ ਸਿੰਘ ਨੇ ਸਲਮਾਨ ਦੇ ਸਮਰਥਨ 'ਚ ਬਿਆਨ ਦਿੱਤਾ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। 

 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਮੀਕਾ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਲਾਈਵ ਕੰਸਰਟ ਦੌਰਾਨ ਸਲਮਾਨ ਖ਼ਾਨ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਮੀਕਾ ਸਿੰਘ ਨੇ ਸਟੇਜ ਤੋਂ ਸਲਮਾਨ ਲਈ ਫਿਲਮ 'ਸ਼ੂਟਆਊਟ ਐਟ ਲੋਖੰਡਵਾਲਾ' ਦਾ ਗੀਤ ਗਾਇਆ। ਉਨ੍ਹਾਂ ਨੇ ਕਿਹਾ, "ਸਲਮਾਨ ਖਾਨ ਲਈ ਇਹ ਲਾਈਨ ਹੈ 'ਭਾਈ ਮੈਂ ਭਾਈ ਤੂੰ ਫਿਕਰ ਨਾ ਕਰ...ਅਪੁਨ ਕੋ ਬਤਾ ਦੇ ਕਭੀ ਹੋ ਗਈ ਫੰਟਰ... ਸਬਕੀ $#% ਅਪਨੇ ਨਾਮ ਸੇ ਅਪੁਨ ਜਾਏ ਜਿਧਰ।"

ਸਲਮਾਨ ਦੀ ਸੁਰੱਖਿਆ ਗਈ ਵਧਾਈ 
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਪੁਲਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਸਲਮਾਨ ਦੇ ਪਿਤਾ ਅਤੇ ਸਕ੍ਰੀਨਰਾਇਟਰ ਸਲੀਮ ਖਾਨ ਨੇ ਦੱਸਿਆ ਸੀ ਕਿ ਸਲਮਾਨ ਨੂੰ ਘਰ 'ਚ ਖਿੜਕੀ ਦੇ ਕੋਲ ਬੈਠਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਕਾਲਾ ਹਿਰਨ ਮਾਮਲੇ 'ਚ ਮੁਆਫੀ ਮੰਗਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਿਸ ਤੋਂ ਮੁਆਫੀ ਮੰਗੀਏ, ਦਰੱਖਤ ਜਾਂ ਮੂਰਤੀ ਤੋਂ। ਉਨ੍ਹਾਂ ਦਾਅਵਾ ਕੀਤਾ ਕਿ ਸਲਮਾਨ ਨੇ ਕੋਈ ਸ਼ਿਕਾਰ ਨਹੀਂ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News