ਕੋਰੋਨਾ ਕਾਰਨ ਲਤਾ ਮੰਗੇਸ਼ਕਰ ਦੀ ਬਿਲਡਿੰਗ ਹੋਈ ਸੀਲ

08/30/2020 2:16:40 PM

ਮੁੰਬਈ(ਬਿਊਰੋ): ਕੋਵਿਡ 19 ਯਾਨੀਕਿ ਕੋਰੋਨਾ ਵਾਇਰਸ ਨੇ ਪੂਰੀ ਦੇਸ਼ 'ਚ ਦਹਿਸ਼ਤ ਮਚਾਈ ਹੋਈ ਹੈ। ਕੋਰੋਨਾ ਵਾਇਰਸ ਨੇ ਹੁਣ ਹਰ ਸ਼ਹਿਰ ਦੇ ਹਰੇਕ ਘਰ 'ਚ ਪਹੁੰਚ ਰਿਹਾ।ਮਹਾਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਕਲਾਕਾਰਾਂ ਦੇ ਘਰ ਤੱਕ ਵੀ ਪਹੁੰਚ ਰਿਹਾ ਹੈ ਹਾਲਾਂਕਿ ਕੀ ਕਈ ਕਲਾਕਾਰ ਪਹਿਲਾਂ ਹੀ ਕੋਰੋਨਾ ਦੀ ਚਪੇਟ 'ਚ ਆ ਵੀ ਚੁੱਕੇ ਹਨ। ਪਰ ਹੁਣ ਕੋਰੋਨਾ ਨੇ ਮਸ਼ਹੂਰ ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਦੀ ਬਿਲਡਿੰਗ 'ਚ ਵੀ ਦਸਤਕ ਦੇ ਦਿੱਤੀ ਹੈ ਤੇ ਹੁਣ ਲਤਾ ਮੰਗੇਸ਼ਕਰ ਦੀ ਪੂਰੀ ਬਿਲਡਿੰਗ ਸੀਲ ਕਰ ਦਿੱਤੀ ਗਈ ਹੈ । 


ਕਿਹਾ ਜਾ ਰਿਹਾ ਹੈ ਕਿ ਬਿਲਡਿੰਗ 'ਚ ਰਹਿਣ ਵਾਲੇ ਪੰਜ ਲੋਕ ਕੋਰੋਨਾ ਪੀੜਤ ਪਾਏ ਗਏ ਹਨ ਜਿਸ ਤੋਂ ਬਾਅਦ ਅਹਿਤਿਆਤ ਲਈ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੈ।ਲਤਾ ਮੰਗੇਸ਼ਕਰ ਦੱਖਣੀ ਮੁੰਬਈ ਦੇ ਚਾਂਬਲਾ ਹਿੱਲ ਇਲਾਕੇ 'ਚ ਪ੍ਰਭੂਕੁੰਜ ਬਿਲਡਿੰਗ 'ਚ ਲਤਾ ਮੰਗੇਸ਼ਕਰ ਰਹਿੰਦੀ ਹੈ ਜਿਸ ਨੂੰ ਹੁਣ ਬੀਐਮਸੀ ਨੇ ਸੀਲ ਕਰ ਦਿੱਤਾ ਹੈ। ਖਬਰਾਂ ਮੁਤਾਬਕ ਲਤਾ ਮੰਗੇਸ਼ਕਰ ਦੀ ਬਿਲਡਿੰਗ 'ਚ ਜ਼ਿਆਦਾਤਰ ਵੱਡੀ ਉਮਰ ਦੇ ਲੋਕ ਰਹਿੰਦੇ ਹਨ ਜਿਸ ਲਈ ਉਥੇ ਕੋਰੋਨਾ ਦਾ ਖਤਰਾ ਜ਼ਿਆਦਾ ਹੈ।ਕਿਹਾ ਜਾ ਰਿਹਾ ਹੈ ਕਿ ਲਤਾ ਮੰਗੇਸ਼ਕਰ 'ਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਸੁਰਖਿਅਤ ਹਨ ਤੇ ਉਨ੍ਹਾਂ ਚੋਂ ਕਿਸੀ ਨੂੰ ਵੀ ਕੋਰੋਨਾ ਨਹੀਂ ਹੋਇਆ ਹੈ । 


Lakhan

Content Editor

Related News