ਗਾਇਕ ਕਰਨ ਔਜਲਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Thursday, Oct 03, 2024 - 10:38 AM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਕਰਨ ਔਜਲਾ ਨੂੰ ਆਈਫਾ ਐਵਾਰਡ 2024 ਦੇ ਦੌਰਾਨ 'ਇੰਟਰਨੈਸ਼ਨਲ ਟ੍ਰੈਂਡ ਸੈਟਰ ਆਫ ਈਅਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ 'ਚ ਗਾਇਕ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਸਿੱਧ ਗਾਇਕ ਕਰਨ ਨੇ ਐਵਾਰਡ ਨੂੰ ਫੜਿਆ ਹੋਇਆ ਹੈ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ।
ਕਰਨ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਗੀਤ 'ਤੌਬਾ ਤੌਬਾ' ਨਾਲ ਧਮਾਲ ਪਾਈ ਹੈ। ਇਹ ਗੀਤ ਟ੍ਰੈਂਡਿੰਗ ‘ਚ ਰਿਹਾ ਹੈ।
ਵਿੱਕੀ ਕੌਸ਼ਲ ਨੇ ਇਸ ਗੀਤ ‘ਤੇ ਡਾਂਸ ਕਰਕੇ ਅੱਤ ਕਰਵਾਈ ਸੀ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ ‘ਚ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ।
ਪੰਜਾਬੀ ਇੰਡਸਟਰੀ ‘ਚ ਕਰਨ ਔਜਲਾ ਗੀਤਾਂ ਦੀ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਹਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਰਨ ਗਾਣੇ ਲਿਖਦੇ ਸਨ ਅਤੇ ਬਾਅਦ ‘ਚ ਉਨ੍ਹਾਂ ਨੇ ਗੀਤ ਗਾਉਣੇ ਵੀ ਸ਼ੁਰੂ ਕਰ ਦਿੱਤੇ।