ਵਾਇਰਲ ਵੀਡੀਓ ’ਤੇ ਬੋਲੇ ਗਾਇਕ ਕੰਵਰ ਗਰੇਵਾਲ, ਕਿਹਾ– ‘ਅਜਿਹੀਆਂ ਹਰਕਤਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ’

Thursday, Oct 26, 2023 - 05:47 PM (IST)

ਵਾਇਰਲ ਵੀਡੀਓ ’ਤੇ ਬੋਲੇ ਗਾਇਕ ਕੰਵਰ ਗਰੇਵਾਲ, ਕਿਹਾ– ‘ਅਜਿਹੀਆਂ ਹਰਕਤਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ’

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ। ਦਰਅਸਲ ਇਹ ਇਕ ਐਡਿਟਿਡ ਵੀਡੀਓ ਹੈ, ਜਿਸ ’ਚ ਕੰਵਰ ਗਰੇਵਾਲ ਦੀ ਆਵਾਜ਼ ਨੂੰ ਇਤਰਾਜ਼ਯੋਗ ਢੰਗ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਵਰਤਿਆ ਜਾ ਰਿਹਾ ਹੈ।

ਇਸ ਵਾਇਰਲ ਵੀਡੀਓ ’ਤੇ ਹੁਣ ਗਾਇਕ ਕੰਵਰ ਗਰੇਵਾਲ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਕੰਵਰ ਨੇ ਕਿਹਾ, ‘‘ਮੇਰੇ ਕਿਸੇ ਪ੍ਰੋਗਰਾਮ ਦੀ ਫੁਟੇਜ ਨੂੰ ਲੈ ਕੇ, ਜਿਥੇ ਉੱਪਰ ਖੜ੍ਹਾ ਮੈਂ ਗਾ ਰਿਹਾ ਹੈ, ਉਸ ’ਚ ਕਿਸੇ ਨੇ ਆਵਾਜ਼ ਭਰ ਦਿੱਤੀ ਹੈ। ਇਸ ’ਚ ਸੀ. ਐੱਮ. ਭਗਵੰਤ ਸਿੰਘ ਮਾਨ ਬਾਰੇ ਕੁਝ ਅਪਮਾਨਜਨਕ ਗੱਲਾਂ ਬੋਲੀਆਂ ਗਈਆਂ ਹਨ।’’

ਇਹ ਖ਼ਬਰ ਵੀ ਪੜ੍ਹੋ : ਗਾਇਕਾਂ ਤੋਂ ਬਾਅਦ ਹੁਣ ਯੂਟਿਊਬਰ ਵੀ ਖ਼ਤਰੇ ’ਚ, ਐਲਵਿਸ਼ ਯਾਦਵ ਤੋਂ ਮੰਗੀ 1 ਕਰੋੜ ਦੀ ਫਿਰੌਤੀ

ਕੰਵਰ ਨੇ ਅੱਗੇ ਕਿਹਾ, ‘‘ਅਸੀਂ ਇਹ ਮਾੜੀਆਂ ਹਰਕਤਾਂ ਨਾ ਕਰੀਏ। ਸੋਸ਼ਲ ਮੀਡੀਆ ਬਹੁਤ ਸੋਹਣਾ ਪਲੇਟਫਾਰਮ ਹੈ। ਚੰਗੇ ਸੁਨੇਹੇ ਦੇਣ, ਮੁਹੱਬਤਾਂ ਵੰਡਣ ਤੇ ਸਾਂਝਾਂ ਪਾਉਣ ਲਈ। ਇਥੇ ਆ ਕੇ ਅਜਿਹੀਆਂ ਹਰਕਤਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ।’’

ਕੰਵਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਹਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਉੱਚਾ ਅਹੁਦਾ ਬਖ਼ਸ਼ਿਆ ਹੈ। ਅਸੀਂ ਉਸ ਅਹੁਦੇ ਦਾ ਸਤਿਕਾਰ ਕਰੀਏ। ਕਦੇ ਕਿਸੇ ਦਾ ਦਿਲ ਨਾ ਦੁਖਾਓ ਤੇ ਪੰਜਾਬ ਲਈ ਕੁਝ ਚੰਗਾ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News